ਪਟਿਆਲਾ, 4 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿੱਚ 7 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਜਿਨ੍ਹਾਂ ਵਿਚੋਂ 4 ਪਟਿਆਲਾ ਸ਼ਹਿਰ, 1 ਬਲਾਕ ਹਰਪਾਲਪੁਰ, 1 ਬਾਲਕ ਭਾਦਸੋਂ ਅਤੇ 1 ਬਲਾਕ ਕੌਲੀ ਨਾਲ ਸਬੰਧਤ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 25 ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਰਕਾਰੀ ਸਕੂਲ ਘਨੌਰ ‘ਚੋਂ ਲਏ 65 ਦੇ ਕਰੀਬ ਸੈਂਪਲਾਂ ਵਿੱਚੋਂ 1 ਸਟਾਫ ਮੈਂਬਰ ਅਤੇ 1 ਵਿਦਿਆਰਥੀ ਦੀ ਰਿਪੋਰਟ ਪੋਜ਼ੀਟਿਵ ਆਈ ਹੈ ਜਿਹਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
previous post