newslineexpres

Home Information ???? ਪਤਨੀ ਨਾਲ ਮੋਟਰ ਸਾਇਕਲ ਤੇ ਜਾ ਰਹੇ ਜੱਜ ਨੂੰ ਕਾਰ ਨੇ ਮਾਰੀ ਟੱਕਰ

???? ਪਤਨੀ ਨਾਲ ਮੋਟਰ ਸਾਇਕਲ ਤੇ ਜਾ ਰਹੇ ਜੱਜ ਨੂੰ ਕਾਰ ਨੇ ਮਾਰੀ ਟੱਕਰ

by Newslineexpres@1

???? ਪਤਨੀ ਨਾਲ ਮੋਟਰ ਸਾਇਕਲ ਤੇ ਜਾ ਰਹੇ ਜੱਜ ਨੂੰ ਕਾਰ ਨੇ ਮਾਰੀ ਟੱਕਰ

ਪਟਿਆਲਾ, 8 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ – ਮੋਟਰ ਸਾਇਕਲ ਉੱਤੇ ਆਪਣੀ ਪਤਨੀ ਨਾਲ ਬਾਜ਼ਾਰ ਜਾਂਦੇ ਹੋਏ ਜ਼ਿਲ੍ਹਾ ਜੱਜ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਜੱਜ ਦੀ ਪਤਨੀ ਨੇ ਜਦੋਂ ਕਾਰ ਦੀ ਤਸਵੀਰ ਖਿੱਚੀ ਤਾਂ ਚਾਲਕ ਨੇ ਧਮਕਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੰਜ ਜੁਲਾਈ ਨੂੰ ਹੋਈ ਇਸ ਘਟਨਾ ਤੋਂ ਬਾਅਦ ਸਿਵਿਲ ਲਾਈਨ ਪੁਲਿਸ ਨੇ ਕਾਰ ਦੇ ਚਾਲਕ ਰਾਜੀਵ ਗਰਗ ਦੇ ਖ਼ਿਲਾਫ਼ ਮਾਮਲਾ ਦਰਜ ਕਰ ਗਿਰਫਤਾਰ ਕਰ ਲਿਆ। ਉਸ ਨੂੰ ਬਾਅਦ ਵਿੱਚ ਜ਼ਮਾਨਤ ਦੇ ਦਿੱਤੀ ਗਈ। ਪੁਲਿਸ ਨੇ ਇਹ ਮਾਮਲਾ ਨਾਇਬ ਕੋਰਟ ਪਰਮਜੀਤ ਸਿੰਘ ਨੇ ਬਿਆਨ ਉੱਤੇ ਦਰਜ ਕੀਤਾ ਹੈ।

ਨਾਇਬ ਕੋਰਟ ਹਵਲਦਾਰ ਪਰਮਜੀਤ ਸਿੰਘ ਦੇ ਅਨੁਸਾਰ ਪੰਜ ਜੁਲਾਈ ਨੂੰ ਰਾਤ ਅੱਠ ਵਜੇ ਜੱਜ ਦਾ ਫੋਨ ਆਇਆ ਕਿ ਉਹ ਆਪਣੀ ਪਤਨੀ ਦੇ ਨਾਲ ਮੋਟਰ ਸਾਇਕਲ ਉੱਤੇ ਲੀਲਾ ਭਵਨ ਇਲਾਕੇ ਤੋਂ ਗੁਜਰ ਰਹੇ ਸਨ ਤਾਂ ਇਕ ਕਾਰ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਤੋਂ ਬਾਅਦ ਉਨ੍ਹਾਂ ਦਾ ਮੋਟਰ ਸਾਈਕਲ ਟੁੱਟ ਗਿਆ ਅਤੇ ਉਹ ਜ਼ਖਮੀ ਹੋ ਗਏ। ਕਾਰ ਚਾਲਕ ਨੇ ਉਨ੍ਹਾਂ ਨਾਲ ਗਾਲੀ-ਗਲੌਚ ਅਤੇ ਧੱਕਾ ਮੁੱਕੀ ਵੀ ਕੀਤੀ। ਇਹ ਦੇਖ ਜੱਜ ਦੀ ਪਤਨੀ ਨੇ ਕਾਰ ਦੇ ਨੰਬਰ ਦੀ ਫੋਟੋ ਖਿੱਚੀ ਤਾਂ ਕਾਰ ਚਾਲਕ ਨੇ ਧਮਕਾਇਆ ਅਤੇ ਕਿਹਾ ਕਿ ਉਸਦਾ ਨਾਂ ਰਾਜੀਵ ਗਰਗ ਹੈ ਅਤੇ ਉਹ ਗੁੜ ਮੰਡੀ ਇਲਾਕੇ ਵਿੱਚ ਰਹਿੰਦਾ ਹੈ। ਇਸ ਤੋਂ ਬਾਅਦ ਉਹ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਮਾਡਲ ਟਾਊਨ ਚੌਂਕੀ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਕਿ ਕਾਰ ਚਾਲਕ ਦੇ ਵਿਰੁੱਧ ਕੇਸ ਦਰਜ ਕਰ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਉਸ ਨੂੰ ਬਾਅਦ ਵਿੱਚ ਜ਼ਮਾਨਤ ਦੇ ਦਿੱਤੀ ਗਈ।

Related Articles

Leave a Comment