Skip to main content

newslineexpres

Home Elections ???? BLOs ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇ ਆਦੇਸ਼

???? BLOs ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇ ਆਦੇਸ਼

by Newslineexpres@1

???? BLOs ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਦੇ ਆਦੇਸ਼

    ਚੰਡੀਗੜ੍ਹ, 10 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –          ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ਤੋਂ ਛੋਟ ਵਿਸ਼ੇ ਦੇ ਸਬੰਧ ਵਿੱਚ ਮੁੱਖ ਚੋਣ ਅਫਸਰ, ਪੰਜਾਬ ਦੇ ਇਹ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਰਾਜ ਵਿੱਚ ਚੱਲ ਰਹੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਕੰਮ ਵਿੱਚ ਬੀ.ਐਲ.ਓਜ਼. ਦੀ ਡਿਊਟੀ ਬਤੌਰ ਪੋਲਿੰਗ ਸਟਾਫ ਲਗਾਈ ਗਈ ਹੈ। ਇਸ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਸਮੇਂ ਸਮੂਹ ਜਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਲਗਾਤਾਰ ਸੁਧਾਈ, ਅਤੇ ਵੋਟਰ ਸ਼ਨਾਖਤੀ ਕਾਰਡ ਦਾ ਕੰਮ ਜਿਲ੍ਹਾ ਪੱਧਰ ਅਤੇ ਈ.ਆਰ.ਓ. ਪੱਧਰ ‘ਤੇ ਚਲ ਰਿਹਾ ਹੈ ਜੋ ਕਿ ਅਹਿਮ ਕੰਮ ਹੈ। ਇਸ ਦੇ ਨਾਲ ਹੀ ਆਪਣੇ ਪਿਤ੍ਰੀ ਵਿਭਾਗ ਦੇ ਕੰਮ ਤੋਂ ਇਲਾਵਾ SIR ਦੀ Pre revision ਅਤੇ voter mapping ਦਾ ਕੰਮ ਬੀ.ਐਲ.ਓਜ਼. ਕਰ ਰਹੇ ਹਨ, ਜੋ ਕਿ ਇਕ ਅਹਿਮ ਕੰਮ ਹੈ ਅਤੇ ਇਸਦੀ ਪ੍ਰਗਤੀ ਦਾ ਰਿਵਿਊ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਹਰੇਕ ਹਫ਼ਤੇ ਕੀਤਾ ਜਾਂਦਾ ਹੈ। ਉਕਤ ਸਥਿਤੀ ਨੂੰ ਮੱਦੇਨਜਰ ਰੱਖਦੇ ਹੋਏ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਬੀ.ਐਲ.ਓਜ਼. ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬਤੌਰ ਪੋਲਿੰਗ ਸਟਾਫ ਦੀ ਡਿਊਟੀ ‘ਤੇ ਛੋਟ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਬੀ.ਐਲ.ਓਜ਼. ਦੀ ਡਿਊਟੀ ਕਿਸੇ ਵੀ ਵਾਧੂ ਕੰਮ ਲਈ ਨਾ ਲਗਾਈ ਜਾਵੇ।
    ਚੋਣ ਕਮਿਸ਼ਨ ਦੇ ਇਸ ਵਿਸ਼ੇਸ ਆਦੇਸ਼ ਨਾਲ ਸਮੂਹ ਬੀ ਐਲ ਓ ਵਿੱਚ ਭਾਰੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ।

    Related Articles

    Leave a Comment