Skip to main content

newslineexpres

Joe Rogan Podcasts You Must Listen
Home Hindu ???? ਸਾਲ 2026 ਵਿੱਚ ਲੱਗਣਗੇ 2 ਸੂਰਜ ਅਤੇ 2 ਚੰਦਰ ਗ੍ਰਹਿਣ

???? ਸਾਲ 2026 ਵਿੱਚ ਲੱਗਣਗੇ 2 ਸੂਰਜ ਅਤੇ 2 ਚੰਦਰ ਗ੍ਰਹਿਣ

by Newslineexpres@1

???? ਸਾਲ 2026 ਵਿੱਚ ਲੱਗਣਗੇ 2 ਸੂਰਜ ਅਤੇ 2 ਚੰਦਰ ਗ੍ਰਹਿਣ

???? ਮਸ਼ਹੂਰ ਜੋਤਿਸ਼ੀ ਸੁਨੀਲ ਕੁਮਾਰ ਦਾ ਖ਼ਾਸ ਵਿਸ਼ਲੇਸ਼ਣ

ਚੰਡੀਗੜ੍ਹ,12 ਦਸੰਬਰ- ਨਿਊਜ਼ਲਾਈਨ ਐਕਸਪ੍ਰੈਸ-     ਮਸ਼ਹੂਰ ਜੋਤਿਸ਼ਾਚਾਰਯ ਸੁਨੀਲ ਕੁਮਾਰ ਗਰਗ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਸਾਲ 2026 ਵਿੱਚ ਕੁੱਲ 4 ਗ੍ਰਹਿਣ ਲੱਗਣ ਜਾ ਰਹੇ ਹਨ, ਜਿਨ੍ਹਾਂ ਵਿੱਚ 2 ਸੂਰਜ ਅਤੇ 2 ਚੰਦਰ ਗ੍ਰਹਿਣ ਸ਼ਾਮਲ ਹਨ। ਪਹਿਲਾ ਸੂਰਜ ਗ੍ਰਹਿਣ 17 ਫਰਵਰੀ 2026 ਨੂੰ ਲੱਗੇਗਾ ਜੋ ਅੰਟਾਰਕਟਿਕਾ, ਦੱਖਣੀ ਚਿਲੀ, ਅਰਜਨਟੀਨਾ ਅਤੇ ਦੱਖਣੀ ਅਫਰੀਕਾ ਦੇ ਕੁਝ ਹਿੱਸਿਆਂ ‘ਚ ਦਿਖਾਈ ਦੇਵੇਗਾ, ਪਰ ਭਾਰਤ ਵਿੱਚ ਦ੍ਰਿਸ਼ਮਾਨ ਨਾ ਹੋਣ ਕਾਰਨ ਇੱਥੇ ਸੂਤਕ ਕਾਲ ਲਾਗੂ ਨਹੀਂ ਹੋਵੇਗਾ। ਦੂਜਾ ਪੂਰਨ ਸੂਰਜ ਗ੍ਰਹਿਣ 12 ਅਗਸਤ 2026 ਨੂੰ ਲੱਗੇਗਾ ਜੋ ਗ੍ਰੀਨਲੈਂਡ, ਆਈਸਲੈਂਡ, ਸਪੇਨ ਅਤੇ ਪੁਰਤਗਾਲ ਤੋਂ ਹੋ ਕੇ ਗੁਜ਼ਰੇਗਾ, ਪਰ ਇਹ ਵੀ ਭਾਰਤ ਵਿੱਚ ਨਹੀਂ ਦਿਖੇਗਾ, ਜਿਸ ਕਰਕੇ ਇੱਥੇ ਸੂਤਕ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ।
ਇਸੇ ਤਰ੍ਹਾਂ ਪੂਰਨ ਚੰਦਰ ਗ੍ਰਹਿਣ 3 ਮਾਰਚ 2026 ਨੂੰ ਲੱਗੇਗਾ ਜੋ ਏਸ਼ੀਆ, ਆਸਟ੍ਰੇਲੀਆ, ਯੂਰਪ ਅਤੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਦਿਖਾਈ ਦੇਵੇਗਾ ਅਤੇ ਇਹ ਭਾਰਤ ਦੇ ਕਈ ਇਲਾਕਿਆਂ ਵਿੱਚ ਵੀ ਸਪੱਸ਼ਟ ਤੌਰ ‘ਤੇ ਨਜ਼ਰ ਆਉਣ ਕਾਰਨ ਇਸਦਾ ਸੂਤਕ ਕਾਲ ਪੂਰੀ ਤਰ੍ਹਾਂ ਲਾਗੂ ਹੋਵੇਗਾ। ਇਸ ਸਾਲ ਦਾ ਇੱਕ ਹੋਰ ਆੰਸ਼ਿਕ ਚੰਦਰ ਗ੍ਰਹਿਣ 28 ਅਗਸਤ 2026 ਨੂੰ ਲੱਗੇਗਾ ਜੋ ਉੱਤਰੀ ਅਤੇ ਦੱਖਣੀ ਅਮਰੀਕਾ, ਯੁਰਪ ਅਤੇ ਅਫਰੀਕਾ ਵਿੱਚ ਦਿਖਾਈ ਦੇਵੇਗਾ, ਪਰ ਭਾਰਤ ਵਿੱਚ ਕਿਤੇ ਵੀ ਦ੍ਰਿਸ਼ਮਾਨ ਨਾ ਹੋਣ ਕਾਰਨ ਇਸਦਾ ਸੂਤਕ ਕਾਲ ਵੀ ਮਨਾਇਆ ਨਹੀਂ ਜਾਵੇਗਾ।
ਇਸ ਸਬੰਧੀ ਸੁਨੀਲ ਕੁਮਾਰ ਨੇ ਕਿਹਾ ਕਿ ਗ੍ਰਹਿਣਾਂ ਦਾ ਪ੍ਰਭਾਵ ਗ੍ਰਹਾਂ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ ਅਤੇ ਸੂਤਕ ਕਾਲ ਨੂੰ ਲੈ ਕੇ ਲੋਕਾਂ ਵਿਚ ਕਈ ਧਾਰਣਾਵਾਂ ਹਨ, ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਾਲ ਵਿੱਚ ਕਿਹੜੇ ਗ੍ਰਹਿਣ ਕਦੋਂ ਅਤੇ ਕਿੱਥੇ ਲੱਗ ਰਹੇ ਹਨ, ਕਿਉਂਕਿ 2026 ਦਾ ਸਾਲ ਖਗੋਲ ਦੇ ਦਰਿਸ਼ਟੀਕੋਣ ਤੋਂ ਕਾਫ਼ੀ ਮਹੱਤਵਪੂਰਨ ਰਹੇਗਾ।
Newsline Express

Related Articles

Leave a Comment