Skip to main content

newslineexpres

Joe Rogan Podcasts You Must Listen
Home Crime ???? ਗੂਗਲ-ਪੇ ਦਾ ਨਕਲੀ ਸਕਰੀਨਸ਼ੋਟ ਦਿਖਾ ਕੇ ਸੋਨੇ ਦੀ ਮੁੰਦਰੀ ਠੱਗ ਕੇ ਲੈ ਗਿਆ ਸੁਨਿਆਰ 

???? ਗੂਗਲ-ਪੇ ਦਾ ਨਕਲੀ ਸਕਰੀਨਸ਼ੋਟ ਦਿਖਾ ਕੇ ਸੋਨੇ ਦੀ ਮੁੰਦਰੀ ਠੱਗ ਕੇ ਲੈ ਗਿਆ ਸੁਨਿਆਰ 

by Newslineexpres@1

???? ਗੂਗਲ-ਪੇ ਦਾ ਨਕਲੀ ਸਕਰੀਨਸ਼ੋਟ ਦਿਖਾ ਕੇ ਸੋਨੇ ਦੀ ਮੁੰਦਰੀ ਠੱਗ ਕੇ ਲੈ ਗਿਆ ਸੁਨਿਆਰ 

???? ਸੁਨਿਆਰੇ ਨਾਲ ਵੱਜੀ 33 ਹਜ਼ਾਰ ਰੁਪਏ ਦੀ ਠੱਗੀ 

ਗੁਰਦਾਸਪੁਰ, 12 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –   ਅੱਜ ਦੇ ਸਮੇਂ ਵਿੱਚ, ਜਿੱਥੇ ਕਿ ਗੂਗਲ, ਪੇਟੀਐਮ ਵਰਗੀਆਂ ਐਪਸ ਰਾਹੀਂ ਭੁਗਤਾਨ ਕਰਨਾ ਸੌਖਾ ਹੋ ਗਿਆ ਹੈ ਪਰ ਉੱਥੇ ਹੀ ਕਈ ਠੱਗ ਕਿਸਮ ਦੇ ਲੋਕ ਵੱਲੋਂ ਇਹਨਾਂ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕੱਲਾਨੋਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੂਗਲ-ਪੇ ਦਾ ਨਕਲੀ ਸਕਰੀਨਸ਼ੋਟ ਦਿਖਾ ਕੇ ਇੱਕ ਸੁਨਿਆਰੇ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਉਰਫ ਮੋਨੂੰ ਸੁਨਿਆਰੇ ਨੇ ਦੱਸਿਆ ਕਿ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਉਸਦੇ ਕੋਲ ਆਇਆ ਅਤੇ ਇੱਕ ਮੁੰਦਰੀ ਪਸੰਦ ਕੀਤੀ ਜਿਸ ਦਾ ਮੁੱਲ ਕਰੀਬ 33 ਹਜ਼ਾਰ ਰੁਪਏ ਸੀ। ਗੂਗਲ-ਪੇ ਰਾਹੀਂ ਪੇਮੈਂਟ ਕਰਨ ਦਾ ਕਹਿ ਕੇ ਉਸ ਨੇ ਪੇਮੈਂਟ ਦੀ ਫੋਟੋ ਦਿਖਾ ਦਿੱਤੀ। ਫੋਟੋ ਵੇਖ ਕੇ ਸੁਨਿਆਰੇ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਪੇਮੈਂਟ ਕਰ ਦਿੱਤੀ ਗਈ ਹੈ ਪਰ ਕੋਈ ਮੈਸੇਜ ‌ਨਾਂ ਆਉਣ ‘ਤੇ ਉਸਨੇ ਕਿਹਾ ਕਿ ਮੈਸੇਜ ਨਹੀਂ ਆਇਆ ਤਾਂ ਮੁੰਦਰੀ ਖਰੀਦਣ ਵਾਲੇ ਨੇ ਕਿਹਾ ਕਿ ਮੈਸੇਜ ਕਦੇ-ਕਦੇ ਲੇਟ ਵੀ ਹੋ ਜਾਂਦਾ ਹੈ ਪਰ ਇਹ ਦੇਖ ਲਓ ਪੇਮੈਂਟ ਹੋ ਗਈ ਹੈ। ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਦਿਖਾਈ ਗਈ ਫੋਟੋ ‘ਤੇ ਉਸਨੂੰ ਯਕੀਨ ਹੋ ਗਿਆ ਤੇ ਮੋਟਰਸਾਈਕਲ ਸਵਾਰ ਨੂੰ ਜਾਣ ਦਿੱਤਾ। ਪ੍ਰੰਤੂ 24 ਘੰਟੇ ਬਾਅਦ ਵੀ ਮੈਸੇਜ ਨਹੀਂ ਆਇਆ ਤਾਂ ਉਸਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਖਾਤੇ ਵਿੱਚ ਕੋਈ ਪੇਮੈਂਟ ਨਹੀਂ ਆਈ ਸੀ।

  ਇਸ ਸਬੰਧੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ।        Newsline Express

Related Articles

Leave a Comment