Skip to main content

newslineexpres

Breaking News
Joe Rogan Podcasts You Must Listen
Home Article ???? ਖੁਸ਼ਹਾਲ ਜੀਵਨ ਕਿਵੇਂ ਜੀਵਿਆ ਜਾਵੇ ? 

???? ਖੁਸ਼ਹਾਲ ਜੀਵਨ ਕਿਵੇਂ ਜੀਵਿਆ ਜਾਵੇ ? 

by Newslineexpres@1

ਖੁਸ਼ਹਾਲ ਜੀਵਨ ਕਿਵੇਂ ਜੀਵਿਆ ਜਾਵੇ ? 

ਕੁਝ ਲੋਕ ਹਮੇਸ਼ਾਂ ਇਸ ਦਿਨ ਦੀ ਉਡੀਕ ਵਿੱਚ ਰਹਿੰਦੇ ਹਨ ਕਿ ਸਭ ਕੁਝ ਠੀਕ ਹੋ ਜਾਵੇਗਾ। ਅਜੇਹੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਮੱਸਿਆਵਾਂ ਜੀਵਨ ਦਾ ਇੱਕ ਹਿੱਸਾ ਹਨ ਅਤੇ ਜਦੋਂ ਤੱਕ ਜੀਵਨ ਹੈ, ਸਮੱਸਿਆਵਾਂ ਵੀ ਰਹਿਣਗੀਆਂ। ਇਸ ਲਈ ਸਮੱਸਿਆਵਾਂ ਦੇ ਖਤਮ ਹੋਣ ਦੀ ਉਡੀਕ ਕਰਨ ਦੀ ਬਜਾਏ, ਸਾਨੂੰ ਉਹਨਾਂ ਨਾਲ ਜੀਣਾ ਅਤੇ ਖੁਸ਼ ਰਹਿਣਾ ਸਿੱਖਣਾ ਚਾਹੀਦਾ ਹੈ। ਖੁਸ਼ੀ ਸਿਰਫ਼ ਘਰ ਵਿੱਚ ਹੀ ਨਹੀਂ ਮਿਲਦੀ, ਇਹ ਸਾਡੇ ਆਲੇ-ਦੁਆਲੇ ਹਰ ਥਾਂ ਮੌਜੂਦ ਹੈ। ਸਾਨੂੰ ਸਿਰਫ਼ ਇਸਨੂੰ ਆਪਣੇ ਜੀਵਨ ਵਿੱਚ ਥਾਂ ਦੇਣ ਦੀ ਲੋੜ ਹੈ।

ਖੁਸ਼ ਕਿਵੇਂ ਰਹੀਏ:

1. ਹਮੇਸ਼ਾਂ ਆਪਣੇ ਆਪ ’ਤੇ ਭਰੋਸਾ ਰੱਖੋ। ਆਤਮ-ਵਿਸ਼ਵਾਸ ਖੁਸ਼ੀ ਦਾ ਇੱਕ ਵੱਡਾ ਸਰੋਤ ਹੈ।

2. ਆਪਣੇ ਜੀਵਨ ਵਿੱਚ ਸਕਾਰਾਤਮਕਤਾ ਲਿਆਓ ਅਤੇ ਇਸਨੂੰ ਦੂਜਿਆਂ ਨਾਲ ਸਾਂਝਾ ਕਰੋ। ਸਕਾਰਾਤਮਕਤਾ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ ਅਤੇ ਉਨ੍ਹਾਂ ਨੂੰ ਖੁਸ਼ੀਆਂ ਨਾਲ ਭਰ ਦਿੰਦੀ ਹੈ।

3. ਅਜਿਹੇ ਲੋਕਾਂ ਨੂੰ ਦੋਸਤ ਬਣਾਓ ਜੋ ਤੁਹਾਡੀਆਂ ਤਾਕਤਾਂ ਅਤੇ ਕਮਜ਼ੋਰੀਆਂ ਦੋਵਾਂ ਨੂੰ ਜਾਣਦੇ ਹੋਣ। ਅਜਿਹੇ ਲੋਕ ਤੁਹਾਨੂੰ ਹਮੇਸ਼ਾਂ ਖੁਸ਼ ਰਹਿਣ ਦੇ ਕਾਰਨ ਦਿੰਦੇ ਹਨ।

4. ਹਮੇਸ਼ਾ ਆਪਣਾ ਮਕਸਦ ਲੈਕੇ ਚਲੋ। ਮਕਸਦ ਹੋਣ ਨਾਲ ਸਕਾਰਾਤਮਕਤਾ ਬਣੀ ਰਹਿੰਦੀ ਹੈ ਅਤੇ ਨਿਰਾਸ਼ਾ ਘੱਟ ਹੁੰਦੀ ਹੈ। ਆਪਣੇ ਮਕਸਦ ਪ੍ਰਾਪਤ ਕਰਨ ਤੋਂ ਬਾਅਦ ਅਸਲੀ ਖੁਸ਼ੀ ਮਹਿਸੂਸ ਹੁੰਦੀ ਹੈ।

5. ਹਮੇਸ਼ਾ ਸਮੱਸਿਆਵਾਂ ਦੇ ਹੱਲ ਲੱਭੋ। ਇਸ ਨਾਲ ਆਤਮ-ਵਿਸ਼ਵਾਸ ਮਜ਼ਬੂਤ ਰਹਿੰਦਾ ਹੈ।

6. ਵੱਡਿਆਂ ਦਾ ਸਤਿਕਾਰ ਕਰੋ, ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਜੀਵਨ ਦੇ ਅਨੁਭਵਾਂ ਤੋਂ ਸਿੱਖੋ। ਇਸ ਨਾਲ ਦਿਲ ਨੂੰ ਸੁਕੂਨ ਮਿਲਦਾ ਹੈ।

7. ਕੋਈ ਨਾ ਕੋਈ ਖੇਡ ਖੇਡੋ ਜਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ। ਸਰੀਰਕ ਤੰਦਰੁਸਤੀ ਅੰਦਰੋਂ ਖੁਸ਼ੀ ਲਿਆਉਂਦੀ ਹੈ।

8. ਲੋੜਵੰਦਾਂ ਦੀ ਮਦਦ ਕਰੋ। ਉਨ੍ਹਾਂ ਦੀਆਂ ਦੁਆਵਾਂ ਤੁਹਾਡੇ ਨਾਲ ਰਹਿਣਗੀਆਂ।

– ਐਡਵੋਕੇਟ ਹਿਮਾਂਸ਼ੂ ਸਾਗਰ

ਲੀਗਲ ਕੌਂਸਲ, ਨਗਰ ਨਿਗਮ ਪਟਿਆਲਾ 

Related Articles

Leave a Comment