???? ਪੰਜ ਤੱਤਾਂ ‘ਚ ਵੀਲੀਨ ਹੋਏ ਰਾਣਾ ਬਲਾਚੌਰੀਆ; ਅਜੇ ਵਿਆਹ ਨੂੰ ਹੋਏ ਸਨ ਕੁੱਝ ਹੀ ਦਿਨ
ਮੋਹਾਲੀ, 16 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਮੋਹਾਲੀ ਵਿੱਚ ਕੱਬਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਬਲਾਚੌਰ ਨੇੜੇ ਚਣਕੋਆ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਛੋਟੇ ਭਰਾ ਰਣਵਿਜੇ ਨੇ ਚਿਖਾ ਨੂੰ ਅਗਨੀ ਦਿੱਤੀ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਦੌਰਾਨ ਨਵੀਂ ਵਿਆਹੀ ਚੂੜੇ ਵਾਲੀ ਪਤਨੀ ਦਾ ਰੋ-ਰੋ ਕੇ ਬੁਰਾ ਹੋ ਰਿਹਾ ਸੀ।

ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਪਤਨੀ ਵਿਧਵਾ ਹੋ ਗਈ। ਰਾਣਾ ਬਲਾਚੌਰੀਆ ਦਾ ਵਿਆਹ 4 ਦਸੰਬਰ ਨੂੰ ਹੋਇਆ ਸੀ।
