newslineexpres

Home Chandigarh ????ਵਿਦਿਆਰਥੀਆਂ ਨੂੰ ਵੱਡਾ ਝਟਕਾ; PSEB ਨੇ ਪੇਪਰਾਂ ਦੀ Re-valuation ਕੀਤੀ ਬੰਦ

????ਵਿਦਿਆਰਥੀਆਂ ਨੂੰ ਵੱਡਾ ਝਟਕਾ; PSEB ਨੇ ਪੇਪਰਾਂ ਦੀ Re-valuation ਕੀਤੀ ਬੰਦ

by Newslineexpres@1
  • ????ਵਿਦਿਆਰਥੀਆਂ ਨੂੰ ਵੱਡਾ ਝਟਕਾ; PSEB ਨੇ ਪੇਪਰਾਂ ਦੀ Re-valuation ਕੀਤੀ ਬੰਦ

ਮੋਹਾਲੀ, 31 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦਿਆਂ ਮੁੜ ਮੁਲਾਂਕਣ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਹੈ। ਫੈਸਲੇ ਅਨੁਸਾਰ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੀ ਪ੍ਰੀਖਿਆ ਦਾ ਮੁੜ ਮੁਲਾਂਕਣ ਨਹੀਂ ਹੋਵੇਗਾ । ਬੋਰਡ ਨੇ ਇਹ ਸਹੂਲਤ 2023-24 ਤੋਂ ਬੰਦ ਕਰ ਦਿੱਤੀ ਹੈ।

ਦੱਸ ਦੇਈਏ ਕਿ ਬੋਰਡ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਬੋਰਡ ਦਾ ਮੰਨਣਾ ਹੈ ਕਿ ਮੁੜ ਮੁਲਾਂਕਣ ਨਤੀਜੇ ਵਿੱਚ ਦੇਰੀ ਹੋ ਜਾਂਦੀ ਹੈ । ਕਈ ਵਾਰ ਮੈਰਿਟ ਸੂਚੀ ਵਿੱਚ ਬਦਲਾਅ ਕਰਨੇ ਪੈਂਦੇ ਹਨ । ਹੁਣ ਵਿਦਿਆਰਥੀਆਂ ਨੂੰ ਸਿਰਫ਼ ਰੀ-ਚੈਕਿੰਗ ਦੀ ਸਹੂਲਤ ਮਿਲੇਗੀ । ਇਸ ਬਾਰੇ ਬੋਰਡ ਦੀ ਚੇਅਰਪਰਸਨ ਸਤਿੰਦਰ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਰੀ-ਚੈਕਿੰਗ ਕਰਵਾ ਸਕਦੇ ਹਨ। ਸੀਬੀਐਸਈ ਵਿੱਚ ਵੀ ਰੀ-ਚੈਕਿੰਗ ਦੀ ਸਹੂਲਤ ਹੀ ਹੈ।

Related Articles

Leave a Comment