newslineexpres

Home Latest News ???? ਸਰਾਫ਼ਾ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਨਵੀਂ ਟੀਮ ਦਾ ਗਠਨ ; ਮਨੋਜ ਸਿੰਗਲਾ ਬਣੇ ਪ੍ਰਧਾਨ, ਅਸ਼ੋਕ ਗਰਗ ਜਨਰਲ ਸਕੱਤਰ ਅਤੇ ਗੌਰਵ ਖੰਨਾ ਬਣੇ ਕੈਸ਼ੀਅਰ 

???? ਸਰਾਫ਼ਾ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਨਵੀਂ ਟੀਮ ਦਾ ਗਠਨ ; ਮਨੋਜ ਸਿੰਗਲਾ ਬਣੇ ਪ੍ਰਧਾਨ, ਅਸ਼ੋਕ ਗਰਗ ਜਨਰਲ ਸਕੱਤਰ ਅਤੇ ਗੌਰਵ ਖੰਨਾ ਬਣੇ ਕੈਸ਼ੀਅਰ 

by Newslineexpres@1

???? ਸਰਾਫ਼ਾ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਨਵੀਂ ਟੀਮ ਦਾ ਗਠਨ

???? ਮਨੋਜ ਸਿੰਗਲਾ ਬਣੇ ਪ੍ਰਧਾਨ, ਅਸ਼ੋਕ ਗਰਗ ਜਨਰਲ ਸਕੱਤਰ ਅਤੇ ਗੌਰਵ ਖੰਨਾ ਬਣੇ ਕੈਸ਼ੀਅਰ 

???? ਰਾਮ ਸਿੰਘ ਮਨਮੋਹਨ ਸਿੰਘ ਜ਼ਿਊਲਰਜ਼ ਦੀ ਜਯੋਤੀ ਅਰੋੜਾ ਨੂੰ ਕੀਤਾ ਸਨਮਾਨਿਤ

ਪਟਿਆਲਾ, 13 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –      ਜਿਲ੍ਹਾ ਪਟਿਆਲਾ ਦੇ ਜਿਊਲਰਜ਼ ਦੀ ਪ੍ਰਸਿੱਧ “ਸਰਾਫਾ ਵੈਲਫੇਅਰ ਐਸੋਸੀਏਸ਼ਨ” ਦੀ ਨਵੀਂ ਟੀਮ ਦਾ ਸਰਵਸੰਮਤੀ ਨਾਲ ਗਠਨ ਕਰ ਦਿੱਤਾ ਗਿਆ। ਇਸ ਮੌਕੇ ਪਿਛਲੇ ਲਗਾਤਾਰ 14 ਸਾਲ ਤੋਂ ਪ੍ਰਧਾਨ ਚਲੇ ਆ ਰਹੇ ਮਨੋਜ ਸਿੰਗਲਾ ਨੂੰ ਇੱਕ ਵਾਰ ਫਿਰ ਤੋਂ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪਰਮਜੀਤ ਸਿੰਘ ਕਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਅਸ਼ੋਕ ਗਰਗ ਨੂੰ ਮੁੜ ਤੋਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। 

  ਇਸ ਦੌਰਾਨ 100 ਦੇ ਕਰੀਬ ਹਾਜ਼ਰ ਹੋਏ ਸਰਾਫਾਂ ਦੇ ਇਕੱਠ ਵਿੱਚ ਮਨੋਜ ਸਿੰਗਲਾ, ਅਸ਼ੋਕ ਗਰਗ ਅਤੇ ਹੋਰ ਨੁਮਾਇੰਦਿਆਂ ਨੇ ਸਾਂਝੇ ਤੌਰ ‘ਤੇ ਬੋਲਦਿਆਂ ਕਿਹਾ ਕਿ ਕਿਸੇ ਵੀ ਜ਼ਿਊਲਰਜ਼ ਵਪਾਰੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਐਸੋਸੀਏਸ਼ਨ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ।

 ਇਸ ਦੌਰਾਨ ਪਟਿਆਲਾ ਦੀ ਜਿਊਲਰ ਬੇਟੀ ਜਯੋਤੀ ਅਰੋੜਾ (ਰਾਮ ਸਿੰਘ ਮਨਮੋਹਨ ਸਿੰਘ ਜ਼ਿਊਲਰਜ਼) ਨੂੰ ਵੀ ਸਨਮਾਨਿਤ ਕੀਤਾ ਗਿਆ।

  ਇਸ ਮੌਕੇ ਜਿਲ੍ਹਾ ਪਟਿਆਲਾ ਸਵਰਨਕਾਰ ਸੰਘ ਦੇ ਪ੍ਰਧਾਨ ਭੀਮ ਸੈਨ ਵਰਮਾ ਅਤੇ ਸ਼ਹਿਰੀ ਪਟਿਆਲਾ ਪ੍ਰਧਾਨ ਪਰਵੀਨ ਕੁਮਾਰ ਲੱਕੀ ਵਰਮਾ ਦੀ ਟੀਮ ਵੱਲੋਂ ਸਰਾਫਾ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਟੀਮ ਨੂੰ ਮੌਕੇ ‘ਤੇ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਅਤੇ ਉਨ੍ਹਾਂ ਦੀ ਸਮੂਹ ਸਵਰਨਕਾਰ ਸੰਘ ਦੀ ਟੀਮ ਹਮੇਸ਼ਾ ਸਰਾਫ਼ਾ ਵੈਲਫੇਅਰ ਐਸੋਸੀਏਸ਼ਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਰਹੇਗੀ।

   ਸਰਾਫ਼ਾ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਬਣੀ ਟੀਮ ਵਿੱਚ ਮਨੋਜ ਸਿੰਗਲਾ ਪ੍ਰਧਾਨ, ਅਸ਼ੋਕ ਗਰਗ ਜਨਰਲ ਸਕੱਤਰ, ਪਰਮਜੀਤ ਸਿੰਘ ਕਾਲਾ ਸੀਨੀਅਰ ਮੀਤ ਪ੍ਰਧਾਨ, ਗੌਰਵ ਖੰਨਾ ਕੈਸ਼ੀਅਰ, ਤਿਲਕ ਰਾਜ ਸੀਨੀਅਰ ਪੈਟਰਨ, ਸੰਦੀਪ ਮਿੱਤਲ ਅਤੇ ਰਾਕੇਸ਼ ਕਟਾਰੀਆ ਪੈਟਰਨ, ਨਰਿੰਦਰ ਖੰਨਾ ਚੇਅਰਮੈਨ, ਰਾਜਿੰਦਰ ਮਹਿੰਦਰੂ ਮੀਤ ਪ੍ਰਧਾਨ, ਰਜਿੰਦਰ ਗੋਇਲ ਸਕੱਤਰ, ਗਿਆਨ ਚੰਦ, ਸਤਿੰਦਰ ਗੁਪਤਾ, ਹਰਪ੍ਰੀਤ ਸਿੰਘ ਐਡਵਾਈਜ਼ਰ, ਕ੍ਰਿਸ਼ਨ ਕੁਮਾਰ, ਰਾਜੇਸ਼, ਅਸ਼ੀਸ਼ ਜੈਨ, ਵਿਵੇਕ, ਨੰਦੀ ਵਰਮਾ, ਕੇਵਲ, ਮੁਨੀਰ ਮਿੱਤਲ, ਕਮਲਜੀਤ ਸਿੰਘ, ਮੁਨੀਸ਼ ਮਿੱਤਲ, ਭਰਤ ਸ਼ਰਮਾ, ਗੋਪਾਲ ਅਤੇ ਹਿਮਾਂਸ਼ੂ ਜਿੰਦਲ ਸਾਰੇ ਹੀ ਐਗਜ਼ੀਕਿਊਟਿਵ ਮੈਂਬਰ ਨਿਯੁਕਤ ਕੀਤੇ ਗਏ।   Newsline Express

Related Articles

Leave a Comment