Skip to main content

newslineexpres

Breaking News
Joe Rogan Podcasts You Must Listen
Home Information ???? ਸਰਹਿੰਦ ਵਿੱਚ ਰੇਲਵੇ ਲਾਈਨ ‘ਤੇ ਜ਼ੋਰਦਾਰ ਧਮਾਕਾ

???? ਸਰਹਿੰਦ ਵਿੱਚ ਰੇਲਵੇ ਲਾਈਨ ‘ਤੇ ਜ਼ੋਰਦਾਰ ਧਮਾਕਾ

by Newslineexpres@1

????  ਸਰਹਿੰਦ ਵਿੱਚ ਰੇਲਵੇ ਲਾਈਨ ‘ਤੇ ਜ਼ੋਰਦਾਰ ਧਮਾਕਾ

ਫਤਹਿਗੜ੍ਹ ਸਾਹਿਬ, 24 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –             ਸਰਹਿੰਦ ਖੇਤਰ ਵਿੱਚ ਰੇਲਵੇ ਲਾਈਨ ‘ਤੇ ਬੀਤੀ ਦੇਰ ਰਾਤ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧਮਾਕਾ ਆਰਡੀਐਕਸ ਕਾਰਨ ਹੋਇਆ ਸੀ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਇੱਕ ਮਾਲ ਗੱਡੀ ਨਵੀਂ ਬਣੀ ਰੇਲਵੇ ਲਾਈਨ ਤੋਂ ਲੰਘ ਰਹੀ ਸੀ। ਇਹ ਨਵੀਂ ਰੇਲਵੇ ਲਾਈਨ ਖਾਸ ਤੌਰ ‘ਤੇ ਮਾਲ ਗੱਡੀ ਦੇ ਸੰਚਾਲਨ ਲਈ ਬਣਾਈ ਗਈ ਹੈ। ਜਿਵੇਂ ਹੀ ਮਾਲ ਗੱਡੀ ਦਾ ਇੰਜਣ ਖਾਨਪੁਰ ਫਾਟਕਾਂ ਦੇ ਨੇੜੇ ਪਹੁੰਚਿਆ, ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਨਾਲ ਰੇਲਵੇ ਲਾਈਨ ਦਾ ਲਗਪਗ ਤਿੰਨ ਤੋਂ ਚਾਰ ਫੁੱਟ ਹਿੱਸਾ ਪੂਰੀ ਤਰ੍ਹਾਂ ਉੱਡ ਗਿਆ। ਧਮਾਕੇ ਵਿੱਚ ਮਾਲ ਗੱਡੀ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਰੇਲਵੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਤੜਕ ਸਵੇਰ ਤੱਕ ਰੇਲਵੇ ਵਿਭਾਗ ਵੱਲੋਂ ਰੇਲਵੇ ਟਰੈਕ ਰਿਪੇਅਰ ਕਰ ਦਿੱਤਾ ਗਿਆ।

Newsline Express

Related Articles

Leave a Comment