Skip to main content

newslineexpres

Home Latest News ???? ਬਿਜਲੀ ਵਿਭਾਗ ਦੇ ਮੁੱਖ ਦਫਤਰ ਦੇ ਸਾਹਮਣੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਦਾ ਸੰਘਰਸ਼, ਧਰਨਾ ਤੇ ਲੜੀਵਾਰ ਭੁੱਖ ਹੜਤਾਲ 27ਵੇਂ ਦਿਨ ਵੀ ਜਾਰੀ

???? ਬਿਜਲੀ ਵਿਭਾਗ ਦੇ ਮੁੱਖ ਦਫਤਰ ਦੇ ਸਾਹਮਣੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਦਾ ਸੰਘਰਸ਼, ਧਰਨਾ ਤੇ ਲੜੀਵਾਰ ਭੁੱਖ ਹੜਤਾਲ 27ਵੇਂ ਦਿਨ ਵੀ ਜਾਰੀ

by Newslineexpres@1

???? ਬਿਜਲੀ ਵਿਭਾਗ ਦੇ ਮੁੱਖ ਦਫਤਰ ਦੇ ਸਾਹਮਣੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਦਾ ਸੰਘਰਸ਼, ਧਰਨਾ ਤੇ ਲੜੀਵਾਰ ਭੁੱਖ ਹੜਤਾਲ 27ਵੇਂ ਦਿਨ ਵੀ ਜਾਰੀ

???? ਭਾਰੀ ਮੀਂਹ ਤੇ ਤੇਜ਼ ਹਵਾਵਾਂ ਤੋਂ ਬਾਅਦ ਧੁੱਪ ਨਾਲ ਹੋਰ ਚਮਕੇ ਪ੍ਰਦਰਸ਼ਨੀ ਇੰਜੀਨੀਅਰਾਂ ਦੇ ਹੌਸਲੇ

???? ਮੰਗਾਂ ਮੰਨਣ ਤੱਕ ਜਾਰੀ ਰਹੇਗਾ ਧਰਨਾ ਅਤੇ ਭੁੱਖ ਹੜਤਾਲ

ਪਟਿਆਲਾ, 24 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –     ਪਟਿਆਲਾ ਸਥਿਤ PSPCL ਮੁੱਖ ਦਫ਼ਤਰ ਦੇ ਮੇਨ ਗੇਟ ਦੇ ਸਾਹਮਣੇ ਆਲ ਡਿਪਲੋਮਾ/ਡਿਗਰੀ ਅਪ੍ਰੈਂਟਿਸ ਐਸੋਸੀਏਸ਼ਨ (ਰਜਿਸਟਰਡ ਯੂਨੀਅਨ) ਵੱਲੋਂ ਲਗਾਇਆ ਗਿਆ ਸ਼ਾਂਤੀਪੂਰਨ ਧਰਨਾ ਅੱਜ 27ਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ 26ਵੇਂ ਦਿਨ ਵੀ ਪੂਰੇ ਜੋਸ਼, ਸੰਘਰਸ਼ੀ ਹੌਸਲੇ ਅਤੇ ਦ੍ਰਿੜ ਨਿਸ਼ਚੇ ਨਾਲ ਨਿਰੰਤਰ ਜਾਰੀ ਹੈ।

ਬੀਤੀ ਰਾਤਮ ਦੌਰਾਨ ਪਟਿਆਲਾ ਸ਼ਹਿਰ ਵਿੱਚ ਆਏ ਭਾਰੀ ਮੀਂਹ, ਤੂਫ਼ਾਨ ਅਤੇ ਹਨੇਰੀ ਵਰਗੇ ਮੁਸ਼ਕਲ ਮੌਸਮੀ ਹਾਲਾਤਾਂ ਦੇ ਬਾਵਜੂਦ ਡਿਪਲੋਮਾ ਅਤੇ ਡਿਗਰੀ ਪਾਸ ਅਪ੍ਰੈਂਟਿਸ ਨੌਜਵਾਨਾਂ ਨੇ ਹੌਸਲਾ ਨਹੀਂ ਹਾਰਿਆ। ਅੱਜ ਮੌਸਮ ਸਾਫ਼ ਹੋਣ ਅਤੇ ਧੁੱਪ ਨਿਕਲਣ ਨਾਲ ਇੰਜੀਅਰਾਂ ਦੇ ਹੌਸਲੇ ਹੋਰ ਵੀ ਮਜ਼ਬੂਤ ਹੋ ਗਏ ਹਨ ਅਤੇ ਉਹ ਪਹਿਲਾਂ ਨਾਲੋਂ ਵੱਧ ਦ੍ਰਿੜਤਾ ਨਾਲ ਆਪਣੇ ਹੱਕਾਂ ਲਈ ਡਟੇ ਹੋਏ ਹਨ।

ਕੱਲ੍ਹ ਰਾਤ ਮੀਂਹ ਕਾਰਨ ਧਰਨੇ ਵਾਲੇ ਟੈਂਟ ਵਿੱਚ ਭਰਿਆ ਗੰਦਾ ਪਾਣੀ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਪ੍ਰਸ਼ਾਸਨਿਕ ਮਦਦ ਤੋਂ ਬਿਨਾਂ, ਅਪ੍ਰੈਂਟਿਸ ਨੌਜਵਾਨਾਂ ਨੇ ਆਪਣੇ ਹੱਥਾਂ ਨਾਲ ਬਾਹਰ ਕੱਢਿਆ। ਇੰਨੀ ਵੱਡੀ ਮੁਸੀਬਤ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਾ ਓਮਿਲਣਾ ਗੰਭੀਰ ਲਾਪਰਵਾਹੀ ਨੂੰ ਦਰਸਾਉਂਦਾ ਹੈ।

ਜ਼ਿਕਰਯੋਗ ਹੈ ਕਿ ਇਹ ਧਰਨਾ 29 ਦਸੰਬਰ 2025 ਤੋਂ ਨਿਰੰਤਰ ਜਾਰੀ ਹੈ। ਇਸ ਦੌਰਾਨ ਅਪ੍ਰੈਂਟਿਸ ਨੌਜਵਾਨਾਂ ਵੱਲੋਂ ਪਟਿਆਲਾ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਰੋਡ ਮਾਰਚ ਕੀਤਾ ਗਿਆ ਅਤੇ ਆਪਣੇ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਸਾੜ ਕੇ ਸਰਕਾਰ ਅਤੇ PSPCL ਮੈਨੇਜਮੈਂਟ ਦੀ ਭੇਦਭਾਵਪੂਰਣ ਨੀਤੀ ਵਿਰੁੱਧ ਪ੍ਰਤੀਕਾਤਮਕ ਰੋਸ ਵੀ ਦਰਜ ਕਰਵਾਇਆ ਗਿਆ।

ਯੂਨੀਅਨ ਨੇ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਲਗਭਗ 1500 ਡਿਪਲੋਮਾ ਅਤੇ ਡਿਗਰੀ ਪਾਸ ਨੌਜਵਾਨ Apprenticeship Act ਅਧੀਨ PSPCL ਵਿੱਚ ਇੱਕ ਸਾਲ ਦੀ ਤਕਨੀਕੀ ਟ੍ਰੇਨਿੰਗ ਪੂਰੀ ਕਰ ਚੁੱਕੇ ਹਨ, ਪਰ ਇਸ ਟ੍ਰੇਨਿੰਗ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਰੁਜ਼ਗਾਰਕ ਮਾਨਤਾ ਜਾਂ ਵੇਟੇਜ ਨਹੀਂ ਦਿੱਤੀ ਗਈ। ਇੱਕੋ ਕਾਨੂੰਨ, ਇੱਕੋ ਨਿਯੋਗਕ ਅਤੇ ਇੱਕੋ ਮਿਆਦ ਦੇ ਬਾਵਜੂਦ ITI ਅਤੇ ਡਿਪਲੋਮਾ/ਡਿਗਰੀ ਅਪ੍ਰੈਂਟਿਸਾਂ ਨਾਲ ਕੀਤਾ ਜਾ ਰਿਹਾ ਇਹ ਭੇਦਭਾਵ ਸੰਵਿਧਾਨ ਦੇ ਆਰਟੀਕਲ 14 ਦੀ ਸਿੱਧੀ ਉਲੰਘਣਾ ਹੈ।

ਧਰਨਾਕਾਰੀ ਨੌਜਵਾਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਅਤੇ PSPCL ਮੈਨੇਜਮੈਂਟ ਵੱਲੋਂ ਅਪ੍ਰੈਂਟਿਸ ਨੌਜਵਾਨਾਂ ਲਈ ਕੋਈ ਠੋਸ, ਸਪਸ਼ਟ ਅਤੇ ਇਨਸਾਫ਼ਯੋਗ ਰੁਜ਼ਗਾਰ ਨੀਤੀ ਐਲਾਨ ਨਹੀਂ ਕੀਤੀ ਜਾਂਦੀ, ਓਦੋਂ ਤੱਕ ਇਹ ਸੰਘਰਸ਼ ਹਰ ਹਾਲਤ ਵਿੱਚ ਜਾਰੀ ਰਹੇਗਾ।   Newsline Express

Related Articles

Leave a Comment