???? ਮਾਈਨਿੰਗ ਵਿਭਾਗ ਵੱਲੋਂ ਕਾਰਵਾਈ
???? ਖੇੜਾ ਜੱਟਾਂ ਵਿਖੇ ਨਾਜਾਇਜ਼ ਮਾਈਨਿੰਗ ਕਰਦੀ ਪੋਕਲੇਨ ਮਸ਼ੀਨ ਤੇ ਮਿੱਟੀ ਦਾ ਭਰਿਆ ਟਿਪਰ ਕਾਬੂ
ਸਮਾਣਾ / ਪਟਿਆਲਾ, 26 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪਿੰਡ ਖੇੜਾ ਜੱਟਾ ਵਿਖੇ ਚੱਲ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਪਿੰਡ ਖੇੜਾ ਜੱਟਾ ਵਿਖੇ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਮਹਿਕਮੇ ਵਿਖੇ ਸ਼ਿਕਾਇਤ ਪ੍ਰਾਪਤ ਹੋਈ। ਇਹ ਜਾਣਕਾਰੀ ਦਿੰਦਿਆ ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਕਿ ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਮਾਈਨਿੰਗ ਅਫਸਰ ਵੱਲੋਂ ਮੌਕਾ ਦੇਖਿਆ ਗਿਆ ਤਾਂ ਮੌਕੇ ‘ਤੇ ਇੱਕ ਨੰਬਰ ਪੋਕਲੇਨ ਮਸ਼ੀਨ ਜਿਸਦਾ ਰੰਗ ਪੀਲਾ ਮਾਰਕਾ ਕੋਮਾਟਸੂ ਅਤੇ ਇੱਕ ਨੰਬਰ ਟਿੱਪਰ ਮਿੱਟੀ ਦਾ ਭਰਿਆ ਹੋਇਆ ਜਿਸ ਦਾ ਨੰਬਰ ਪੀਬੀ 11 ਡੀ.ਸੀ 3265 ਮੌਕੇ ‘ਤੇ ਕਾਬੂ ਕਰ ਲਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਮੌਕੇ ਤੇ ਮੁੱਖ ਥਾਣਾ ਅਫਸਰ ਥਾਣਾ ਪਸਿਆਣਾ ਦੀ ਪੁਲਿਸ ਪਾਰਟੀ ਦੀ ਮਦਦ ਨਾਲ ਉਕਤ ਮਸ਼ੀਨਰੀ ਵਿਰੁ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਉਕਤ ਮਸ਼ੀਨਰੀ ਮਾਲਿਕ ਅਤੇ ਜਮੀਨ ਮਾਲਕ ਖ਼ਿਲਾਫ਼ ਪੰਜਾਬ ਮਾਈਨਰ ਮਿਨਰਲ ਐਕਟ 1957 ਦੀ ਧਾਰਾ 21(1) ਅਤੇ 4(1) ਦੇ ਤਹਿਤ ਪਰਚਾ ਦਰਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। Newsline Express
