newslineexpres

Home AAP ???? ਚੁਣਾਵੀ ਸਿਆਸਤ ਦੇ ਭਾਰ ਹੇਠ ਸਰਕਾਰੀ ਮੁਲਾਜ਼ਮ, ਸਿਹਤ ਬੀਮਾ ਕਾਰਡ ਮੁਲਾਜ਼ਮਾਂ ਲਈ ਬਣਿਆ ਵੱਡੀ ਸਿਰਦਰਦੀ ;  50–50 ਕਿਲੋਮੀਟਰ ਦੂਰ ਪਿੰਡਾਂ ਵਿੱਚ ਲਗਾਈਆਂ ਲੜਕੀਆਂ ਦੀਆਂ ਡਿਊਟੀਆਂ, ਦੋਹਰੇ ਬੋਝ ਹੇਠ ਕਰਮਚਾਰੀ

???? ਚੁਣਾਵੀ ਸਿਆਸਤ ਦੇ ਭਾਰ ਹੇਠ ਸਰਕਾਰੀ ਮੁਲਾਜ਼ਮ, ਸਿਹਤ ਬੀਮਾ ਕਾਰਡ ਮੁਲਾਜ਼ਮਾਂ ਲਈ ਬਣਿਆ ਵੱਡੀ ਸਿਰਦਰਦੀ ;  50–50 ਕਿਲੋਮੀਟਰ ਦੂਰ ਪਿੰਡਾਂ ਵਿੱਚ ਲਗਾਈਆਂ ਲੜਕੀਆਂ ਦੀਆਂ ਡਿਊਟੀਆਂ, ਦੋਹਰੇ ਬੋਝ ਹੇਠ ਕਰਮਚਾਰੀ

by Newslineexpres@1

???? ਚੁਣਾਵੀ ਸਿਆਸਤ ਦੇ ਭਾਰ ਹੇਠ ਸਰਕਾਰੀ ਮੁਲਾਜ਼ਮ, ਸਿਹਤ ਬੀਮਾ ਕਾਰਡ ਮੁਲਾਜ਼ਮਾਂ ਲਈ ਬਣਿਆ ਵੱਡੀ ਸਿਰਦਰਦੀ

???? 50–50 ਕਿਲੋਮੀਟਰ ਦੂਰ ਪਿੰਡਾਂ ਵਿੱਚ ਲਗਾਈਆਂ ਲੜਕੀਆਂ ਦੀਆਂ ਡਿਊਟੀਆਂ, ਦੋਹਰੇ ਬੋਝ ਹੇਠ ਕਰਮਚਾਰੀ

ਪਟਿਆਲਾ, 11 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –    ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੋ ਆਮ ਲੋਕਾਂ ਲਈ ਰਾਹਤ ਦਾ ਸਾਧਨ ਦੱਸਿਆ ਜਾ ਰਿਹਾ ਹੈ, ਉਹੀ ਯੋਜਨਾ ਹੁਣ ਸਰਕਾਰੀ ਮੁਲਾਜ਼ਮਾਂ ਲਈ ਭਾਰੀ ਮੁਸੀਬਤ ਬਣਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਚੋਣੀ ਪ੍ਰਕਿਰਿਆ ਤਹਿਤ ਬੀਐਲਓ ਡਿਊਟੀਆਂ ਅਤੇ SIR ਦੇ ਕੰਮ ਨਾਲ ਦਿਨ-ਰਾਤ ਜੁਟੇ ਸਰਕਾਰੀ ਕਰਮਚਾਰੀਆਂ ‘ਤੇ ਹੁਣ ਸਿਹਤ ਬੀਮਾ ਕਾਰਡ ਬਣਾਉਣ ਦੀਆਂ ਵਾਧੂ ਡਿਊਟੀਆਂ ਲਗਾ ਕੇ ਉਨ੍ਹਾਂ ਨੂੰ ਦੋਹਰੇ ਅਤੇ ਅਸਹਿਣਯੋਗ ਬੋਝ ਹੇਠ ਧੱਕਿਆ ਜਾ ਰਿਹਾ ਹੈ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਉਹ ਦਫਤਰ ਦਾ ਕੰਮ, ਦੂਜੇ ਪਾਸੇ ਚੋਣ ਕਮਿਸ਼ਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਤੀਜੇ ਪਾਸੇ ਮੁਲਾਜ਼ਮਾਂ ਨੂੰ 50–50 ਕਿਲੋਮੀਟਰ ਦੂਰ-ਦੂਰਲੇ ਪਿੰਡਾਂ ਅਤੇ ਇਲਾਕਿਆਂ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਭੇਜਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਸਗੋਂ ਸਰੀਰਕ ਥਕਾਵਟ ਅਤੇ ਮਾਨਸਿਕ ਤਣਾਅ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ।
ਸਰਕਾਰੀ ਕਰਮਚਾਰੀਆਂ ਨੇ ਸਿੱਧੇ ਤੌਰ ‘ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਆਪਣੇ ਚੋਣੀ ਲਾਭ ਅਤੇ ਵੋਟ ਬੈਂਕ ਮਜ਼ਬੂਤ ਕਰਨ ਲਈ ਲੋਕ-ਲੁਭਾਵਣੀਆਂ ਯੋਜਨਾਵਾਂ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਤਾਂ ਕਰ ਰਹੀ ਹੈ, ਪਰ ਇਸ ਦੀ ਅਸਲ ਕੀਮਤ ਆਪਣੇ ਹੀ ਮੁਲਾਜ਼ਮਾਂ ਤੋਂ ਵਸੂਲ ਕੀਤੀ ਜਾ ਰਹੀ ਹੈ। ਬਿਨਾਂ ਕਿਸੇ ਵਾਧੂ ਸਟਾਫ, ਯਾਤਰਾ ਭੱਤੇ, ਟ੍ਰੇਨਿੰਗ ਜਾਂ ਵਿਸ਼ੇਸ਼ ਛੁੱਟੀ ਦੇ ਮੁਲਾਜ਼ਮਾਂ ਨੂੰ ਲਗਾਤਾਰ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

 ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਹੀ ਕਰਮਚਾਰੀਆਂ ਦਾ ਖੁੱਲ੍ਹਾ ਸ਼ੋਸ਼ਣ ਕਰ ਰਹੀ ਹੈ। ਸਿਹਤ ਬੀਮਾ ਕਾਰਡ ਬਣਾਉਣ ਲਈ ਨਾ ਕੋਈ ਢੁੱਕਵੀਂ ਟ੍ਰੇਨਿੰਗ ਦਿੱਤੀ ਗਈ ਹੈ, ਨਾ ਹੀ ਤਕਨੀਕੀ ਸਹੂਲਤਾਂ ਉਪਲਬਧ ਹਨ। ਇਸ ਤੋਂ ਇਲਾਵਾ ਸ਼ਨੀਵਾਰ-ਐਤਵਾਰ ਦੀ ਛੁੱਟੀ ਵੀ ਰੱਦ ਕਰ ਦਿੱਤੀ ਗਈ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਅਤੇ ਅਸੰਤੋਸ਼ ਪਾਇਆ ਜਾ ਰਿਹਾ ਹੈ।
ਦੂਜੇ ਪਾਸੇ, ਜ਼ਿਲ੍ਹੇ ਦੇ ਬਹੁਤੇ ਸਰਕਾਰੀ ਦਫਤਰਾਂ ਵਿੱਚ ਸਟਾਫ ਦੀ ਭਾਰੀ ਕਮੀ ਕਾਰਨ ਆਮ ਲੋਕਾਂ ਦੇ ਰੋਜ਼ਾਨਾ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਦਫਤਰਾਂ ਦਾ ਅੱਧੇ ਤੋਂ ਵੱਧ ਸਟਾਫ ਸਿਹਤ ਬੀਮਾ ਕਾਰਡ ਬਣਾਉਣ ਦੀ ਡਿਊਟੀ ਵਿੱਚ ਲੱਗਾ ਹੋਣ ਕਾਰਨ ਫ਼ਾਈਲਾਂ ਅਟਕ ਰਹੀਆਂ ਹਨ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
   ਸਰਕਾਰੀ ਮੁਲਾਜ਼ਮਾਂ ਦੀ ਸਰਕਾਰ ਕੋਲ ਸਪੱਸ਼ਟ ਮੰਗ ਹੈ ਕਿ ਦਫਤਰੀ ਕੰਮ ਅਤੇ ਸਿਹਤ ਬੀਮਾ ਯੋਜਨਾ ਦੀਆਂ ਡਿਊਟੀਆਂ ਨੂੰ ਤੁਰੰਤ ਵੱਖ ਕੀਤਾ ਜਾਵੇ, ਜਾਂ ਫਿਰ ਇਸ ਲਈ ਅਲੱਗ ਸਟਾਫ ਦੀ ਨਿਯੁਕਤੀ ਕੀਤੀ ਜਾਵੇ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਵੱਡੇ ਵਿਰੋਧ ਅਤੇ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  Newsline Express

Related Articles

Leave a Comment