newslineexpres

Home BJP ???? ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਧਮਕੀ ; ਸੰਸਦ ਵਿਚ ਧਮਾਕੇ ਦੀ ਵੀ ਚੇਤਾਵਨੀ

???? ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਧਮਕੀ ; ਸੰਸਦ ਵਿਚ ਧਮਾਕੇ ਦੀ ਵੀ ਚੇਤਾਵਨੀ

by Newslineexpres@1

???? ਖਾਲਿਸਤਾਨ ਨੈਸ਼ਨਲ ਆਰਮੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਧਮਕੀ, ਸੰਸਦ ਵਿਚ ਧਮਾਕੇ ਦੀ ਵੀ ਚੇਤਾਵਨੀ

ਨਵੀਂ ਦਿੱਲੀ, 13 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਮਿਲਣ ਦੀ ਗੰਭੀਰ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਉੱਚੀ ਸੰਸਥਾ ਸੰਸਦ ਭਵਨ ਵਿਚ ਧਮਾਕਾ ਕਰਨ ਦੀ ਵੀ ਧਮਕੀ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਂ ’ਤੇ ਇੱਕ ਈ-ਮੇਲ ਰਾਹੀਂ ਭੇਜੀ ਗਈ ਹੈ। ਧਮਕੀ ਭਰੇ ਈ-ਮੇਲ ਵਿਚ 13 ਫਰਵਰੀ ਨੂੰ ਦੁਪਹਿਰ 2 ਵਜ 11 ਮਿੰਟ ’ਤੇ ਧਮਾਕਾ ਕਰਨ ਦੀ ਗੱਲ ਲਿਖੀ ਹੋਈ ਹੈ।
ਧਮਕੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਅਹਿਮ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਸੰਸਦ ਭਵਨ ਅਤੇ ਆਲੇ-ਦੁਆਲੇ ਇਲਾਕਿਆਂ ਵਿੱਚ ਵਾਧੂ ਫੋਰਸ ਤੈਨਾਤ ਕਰ ਦਿੱਤੀ ਗਈ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਈ-ਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਮਕੀ ਕਿਸ ਥਾਂ ਤੋਂ ਅਤੇ ਕਿਨ੍ਹਾਂ ਵੱਲੋਂ ਭੇਜੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਫਿਲਹਾਲ ਸਰਕਾਰ ਵੱਲੋਂ ਅਧਿਕਾਰਿਕ ਤੌਰ ’ਤੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ, ਪਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ’ਚ ਹਨ।    Newsline Express

???? खालिस्तान नेशनल आर्मी के नाम पर पीएम मोदी और गृह मंत्री अमित शाह को धमकी, संसद भवन में धमाके की चेतावनी

नई दिल्ली, 13 फरवरी – न्यूज़लाईन एक्सप्रेस –    प्रधानमंत्री नरेंद्र मोदी और केंद्रीय गृह मंत्री अमित शाह को जान से मारने की धमकी मिलने की गंभीर जानकारी सामने आई है। इसके साथ ही देश की सर्वोच्च संस्था संसद भवन में धमाका करने की भी धमकी दी गई है।
प्राप्त जानकारी के अनुसार यह धमकी खालिस्तान नेशनल आर्मी के नाम से एक ई-मेल के माध्यम से भेजी गई है। धमकी भरे ई-मेल में 13 फरवरी को दोपहर 2 बजकर 11 मिनट पर धमाका करने की बात लिखी गई है।
धमकी मिलते ही सुरक्षा एजेंसियां अलर्ट हो गई हैं। दिल्ली सहित देश के विभिन्न महत्वपूर्ण स्थानों पर सुरक्षा व्यवस्था और कड़ी कर दी गई है। संसद भवन और उसके आसपास के इलाकों में अतिरिक्त सुरक्षा बल तैनात किए गए हैं।
सुरक्षा एजेंसियों द्वारा ई-मेल की गहन जांच की जा रही है और यह पता लगाने का प्रयास किया जा रहा है कि धमकी किस स्थान से और किन लोगों द्वारा भेजी गई है। अधिकारियों का कहना है कि मामले की हर पहलू से गंभीरता से जांच की जा रही है और आम जनता को घबराने की कोई आवश्यकता नहीं है।
सूत्रों के मुताबिक, फिलहाल सरकार की ओर से इस संबंध में कोई आधिकारिक बयान जारी नहीं किया गया है, लेकिन सुरक्षा एजेंसियां पूरी तरह अलर्ट मोड पर हैं।    Newsline Express

Related Articles

Leave a Comment