newslineexpres

Home Chandigarh ???? ਪੰਜਾਬ ‘ਚ ਬਿਜਲੀ ਹੋਵੇਗੀ ਸਸਤੀ, ਰੇਟਾਂ ‘ਚ 1.5 ਰੁ. ਪ੍ਰਤੀ ਯੂਨਿਟ ਦੀ ਕਟੌਤੀ

???? ਪੰਜਾਬ ‘ਚ ਬਿਜਲੀ ਹੋਵੇਗੀ ਸਸਤੀ, ਰੇਟਾਂ ‘ਚ 1.5 ਰੁ. ਪ੍ਰਤੀ ਯੂਨਿਟ ਦੀ ਕਟੌਤੀ

by Newslineexpres@1

???? ਪੰਜਾਬ ‘ਚ ਬਿਜਲੀ ਹੋਵੇਗੀ ਸਸਤੀ, ਰੇਟਾਂ ‘ਚ 1.5 ਰੁ. ਪ੍ਰਤੀ ਯੂਨਿਟ ਦੀ ਕਟੌਤੀ

ਚੰਡੀਗੜ੍ਹ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –        ਪੰਜਾਬ ਵਿਚ ਬਿਜਲੀ ਸਸਤੀ ਹੋ ਗਈ ਹੈ। ਪੰਜਾਬ ਵਿਚ ਬਿਜਲੀ ਦਰਾਂ ਵਿਚ ਰਿਕਾਰਡ 1.5 ਰੁਪਏ ਪ੍ਰਤੀ ਯੂਨਿਟ ਤੱਕ ਦ ਕਮੀ ਕੀਤੀ ਗਈ ਹੈ। 1 ਅਪ੍ਰੈਲ, 2026 ਤੋਂ ਸ਼ੁਰੂ ਹੋਣ ਵਾਲੀ ਇਸ ਕਟੌਤੀ ਦਾ ਲਾਭ ਪੰਜਾਬ ਭਰ ਦੇ ਬਿਜਲੀ ਖਪਤਕਾਰਾਂ ਨੂੰ ਮਿਲੇਗਾ। ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ 1.5 ਰੁਪਏ ਪ੍ਰਤੀ ਯੂਨਿਟ ਤੱਕ ਦੀ ਕਮੀ ਕੀਤੀ ਗਈ ਹੈ। ਵਪਾਰਕ ਦੁਕਾਨਾਂ/ਯੂਨਿਟਾਂ ਲਈ ਬਿਜਲੀ ਦੀਆਂ ਦਰਾਂ ਵਿੱਚ 79 ਪੈਸੇ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਗਈ ਹੈ। ਉਦਯੋਗਿਕ ਇਕਾਈਆਂ ਲਈ ਬਿਜਲੀ ਦੀਆਂ ਦਰਾਂ ਵਿੱਚ 74 ਪੈਸੇ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ ਅਤੇ ਈਵੀ ਚਾਰਜਿੰਗ ਸਟੇਸ਼ਨਾਂ ਲਈ ਬਿਜਲੀ ਦੀਆਂ ਦਰਾਂ ਵਿੱਚ 5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਇਹ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹਨ। ਸਰਕਾਰ ਇਸ ਵੇਲੇ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕਰਦੀ ਹੈ। ਦੋ ਮਹੀਨਿਆਂ ਦੇ ਬਿਲਿੰਗ ਸਰਕਲ ਕਾਰਨ ਹੁਣ 600 ਯੂਨਿਟ ਮੁਫ਼ਤ ਹਨ। ਨਤੀਜੇ ਵਜੋਂ ਨਵੀਆਂ ਬਿਜਲੀ ਦਰਾਂ ਨਾਲ 600 ਯੂਨਿਟ ਤੋਂ ਵੱਧ ਖਪਤ ਕਰਨ ਵਾਲੇ ਉਪਭੋਗਤਾਵਾਂ ਨੂੰ ਘੱਟ ਬਿੱਲ ਮਿਲੇਗਾ।

ਨਿਊਜ਼ਲਾਈਨ ਐਕਸਪ੍ਰੈਸ

Related Articles

Leave a Comment