???? UPSC ਸਿਵਲ ਸਰਵਿਸ 2025 ਦੇ ਨਤੀਜਿਆਂ ਦਾ ਐਲਾਨ; ਰਾਜਸਥਾਨ ਦੇ ਅਨੁਜ ਅਗਨੀਹੋਤਰੀ ਨੇ ਕੀਤਾ ਦੇਸ਼ ਭਰ ‘ਚੋਂ ਟਾਪ
ਨਵੀਂ ਦਿੱਲੀ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸ਼ੁੱਕਰਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਦੇਸ਼ ਦੀ ਸਭ ਤੋਂ ਵੱਕਾਰੀ ਅਤੇ ਚੁਣੌਤੀਪੂਰਨ ਪ੍ਰੀਖਿਆਵਾਂ ਵਿੱਚੋਂ ਇੱਕ ਇਸ ਪ੍ਰੀਖਿਆ ਵਿੱਚ ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਹਾਸਲ ਕਰਕੇ ਦੇਸ਼ ਭਰ ਵਿੱਚੋਂ ਟਾਪ ਕੀਤਾ ਹੈ।
UPSC ਅਨੁਸਾਰ, ਇਸ ਸਾਲ ਕੁੱਲ 958 ਉਮੀਦਵਾਰਾਂ ਦੀ ਚੋਣ ਭਾਰਤ ਸਰਕਾਰ ਦੀਆਂ ਵੱਖ-ਵੱਖ ਵੱਕਾਰੀ ਸੇਵਾਵਾਂ ਜਿਵੇਂ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS), ਅਤੇ ਭਾਰਤੀ ਪੁਲਿਸ ਸੇਵਾ (IPS) ਲਈ ਕੀਤੀ ਗਈ ਹੈ। ਮੈਰਿਟ ਸੂਚੀ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਉਮੀਦਵਾਰਾਂ ਵਿੱਚ ਅਨੁਜ ਅਗਨੀਹੋਤਰੀ (ਪਹਿਲਾ ਸਥਾਨ), ਰਾਜੇਸ਼ਵਰੀ ਸੁਵੇ (ਦੂਜਾ ਸਥਾਨ), ਅਕਾਂਸ਼ ਢੁੱਲ (ਤੀਜਾ ਸਥਾਨ) ਹਨ।
ਇੱਥੇ ਦੱਸਣਾ ਬਣਦਾ ਹੈ ਕਿ UPSC ਸਿਵਲ ਸੇਵਾਵਾਂ ਪ੍ਰੀਖਿਆ ਹਰ ਸਾਲ ਤਿੰਨ ਪੜਾਵਾਂ (ਪ੍ਰਾਇਮਰੀ ਪ੍ਰੀਖਿਆ (Preliminary Examination), ਮੁੱਖ ਪ੍ਰੀਖਿਆ (Main Examination), ਸ਼ਖ਼ਸੀਅਤ ਪਰਖ (Interview) ਵਿੱਚ ਕਰਵਾਈ ਜਾਂਦੀ ਹੈ।
Newsline Express
