Skip to main content

newslineexpres

Joe Rogan Podcasts You Must Listen
Home Chandigarh ???? ਪੰਜਾਬ ਵਿਚ FIR ਡਾਊਨਲੋਡ ਕਰਨ ’ਤੇ ਹੁਣ ਲੱਗੇਗੀ 80 ਰੁਪਏ ਫੀਸ

???? ਪੰਜਾਬ ਵਿਚ FIR ਡਾਊਨਲੋਡ ਕਰਨ ’ਤੇ ਹੁਣ ਲੱਗੇਗੀ 80 ਰੁਪਏ ਫੀਸ

by Newslineexpres@1

???? ਪੰਜਾਬ ਵਿਚ ਐਫ.ਆਈ.ਆਰ. ਡਾਊਨਲੋਡ ਕਰਨ ’ਤੇ ਹੁਣ ਲੱਗੇਗੀ 80 ਰੁਪਏ ਫੀਸ

ਚੰਡੀਗੜ੍ਹ, 24 ਮਾਰਚ – ਨਿਊਜ਼ਲਾਈਨ ਐਕਸਪ੍ਰੈਸ  –         ਪੰਜਾਬ ਵਿਚ ਸਰਕਾਰੀ ਆਨਲਾਈਨ ਸੇਵਾਵਾਂ ਨੂੰ ਲੈ ਕੇ ਇਕ ਵੱਡਾ ਬਦਲਾਅ ਸਾਹਮਣੇ ਆਇਆ ਹੈ। ਹੁਣ ਕਿਸੇ ਵੀ ਮੁਕੱਦਮੇ ਨਾਲ ਸੰਬੰਧਿਤ ਐਫ.ਆਈ.ਆਰ. ਦੀ ਕਾਪੀ ਆਨਲਾਈਨ ਡਾਊਨਲੋਡ ਕਰਨ ਲਈ ਲੋਕਾਂ ਨੂੰ 80 ਰੁਪਏ ਫੀਸ ਦੇਣੀ ਪਵੇਗੀ, ਜਦਕਿ ਪਹਿਲਾਂ ਇਹ ਸਹੂਲਤ ਮੁਫ਼ਤ ਉਪਲਬਧ ਸੀ I ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਆਨਲਾਈਨ ਪੋਰਟਲ ਤੋਂ ਐਫ.ਆਈ.ਆਰ ਦੀ ਕਾਪੀ ਹਾਸਲ ਕਰਨ ਲਈ ਇਹ ਨਵੀਂ ਫੀਸ ਲਾਗੂ ਕੀਤੀ ਗਈ ਹੈ। ਇਸ ਫੈਸਲੇ ਨਾਲ ਆਮ ਲੋਕਾਂ ਵਿਚ ਮਿਲੀ-ਜੁਲੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਡਿਜ਼ੀਟਲ ਯੁੱਗ ਵਿਚ ਜਿਥੇ ਸੇਵਾਵਾਂ ਨੂੰ ਆਸਾਨ ਬਣਾਇਆ ਜਾ ਰਿਹਾ ਹੈ, ਉੱਥੇ ਅਜਿਹੀਆਂ ਫੀਸਾਂ ਲੋਕਾਂ ’ਤੇ ਵਾਧੂ ਬੋਝ ਪਾਉਦੀਆਂ ਹਨ। ਖਾਸ ਕਰਕੇ ਪਿੰਡਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਇਹ ਫੈਸਲਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।

Newsline Express

Related Articles

Leave a Comment