ਹਿਮਾਚਲ ਪ੍ਰਦੇਸ਼, 12 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਿਮਾਚਲ ਵਿੱਚ ਭਾਰੀ ਬਾਰਿਸ਼ ਦੇ ਕਰਕੇ ਵੱਖ ਵੱਖ ਜ਼ਿਲ੍ਹਿਆਂ ਵਿਚ ਲੈਂਡਸਲਾਈਡ ਬਹੁਤ ਵੱਧ ਰਹੀ ਹੈ। ਇਸ ਵਿਚਾਲੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਸ਼ੋਜਾ ਵਿਖੇ ਜ਼ਮੀਨ ਖਿਸਕਣ ਨਾਲ ਨੈਸ਼ਨਲ ਹਾਈਵੇ ਮਾਰਗ 305 ਬੰਦ ਹੋ ਗਿਆ ਹੈ ਅਤੇ ਪ੍ਸ਼ਾਸਨ ਦੇ ਵੱਲੋਂਂ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਪਹਾੜੀ ਤੋਂ ਪੱਥਰ ਡਿੱਗਣ ਤੋਂ ਵਾਹਨ ਚਲਾਉਣ ਵਾਲੇ ਅਤੇ ਰਹਿਣ ਵਾਲੇ ਦਾ ਸਫ਼ਰ ਖਤਰੇ ਵਾਲਾ ਹੋ ਗਿਆ ਹੈ। ਜਗ੍ਹਾ-ਜਗ੍ਹਾ ਮਾਲਬਾ ਡਿੱਗਣ ਤੋਂ ਬਹੁਤ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਕਈ ਪੇਂਡੂ ਰੂਟਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਟਰਾਂਸਪੋਰਟ ਕਾਰਪੋਰੇਸ਼ਨ ਦੇ ਕਈ ਰੂਟਾਂ’ ਤੇ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।