Skip to main content

newslineexpres

Joe Rogan Podcasts You Must Listen
Home Crime ????ਪਟਿਆਲਾ ਪੁਲਿਸ ਦੀ ਵੱਡੀ ਕਾਮਯਾਬੀ: ਲੁੱਟਖੋਹ ਗਿਰੋਹ ਦੇ 3 ਮੈਂਬਰ ਕਾਬੂ; ਨਕ਼ਦੀ ਤੇ ਸੋਨੇ ਚਾਂਦੀ ਸਮੇਤ ਪ੍ਰਾਪਰਟੀ ਡੀਲਰ ਕਾਬੂ

????ਪਟਿਆਲਾ ਪੁਲਿਸ ਦੀ ਵੱਡੀ ਕਾਮਯਾਬੀ: ਲੁੱਟਖੋਹ ਗਿਰੋਹ ਦੇ 3 ਮੈਂਬਰ ਕਾਬੂ; ਨਕ਼ਦੀ ਤੇ ਸੋਨੇ ਚਾਂਦੀ ਸਮੇਤ ਪ੍ਰਾਪਰਟੀ ਡੀਲਰ ਕਾਬੂ

by Newslineexpres@1

????ਪਟਿਆਲਾ ਪੁਲਿਸ ਦੀ ਵੱਡੀ ਕਾਮਯਾਬੀ: ਲੁੱਟਖੋਹ ਗਿਰੋਹ ਦੇ 3 ਮੈਂਬਰ ਕਾਬੂ

????5 ਲੱਖ ਨਕਦ, 8 ਤੋਲੇ ਸੋਨਾ ਤੇ 2 ਕਿਲੋ ਚਾਂਦੀ ਦੇ ਗਹਿਣੇ ਬਰਾਮਦ, ਸਕਾਰਪਿਓ ਗੱਡੀ ਵੀ ਜ਼ਬਤ

????ਪ੍ਰਾਪਰਟੀ ਡੀਲਰ ਨਿਕਲਿਆ ਮਾਸਟਰ ਮਾਇੰਡ

ਪਟਿਆਲਾ, 17 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –    ਪਟਿਆਲਾ ਪੁਲਿਸ ਨੇ ਲੁੱਟਖੋਹ ਦੀ ਇੱਕ ਸੰਵੇਦਨਸ਼ੀਲ ਵਾਰਦਾਤ ਨੂੰ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਲੁੱਟਿਆ ਗਿਆ 5 ਲੱਖ ਰੁਪਏ ਨਕਦ, 8 ਤੋਲੇ ਸੋਨਾ ਅਤੇ ਕਰੀਬ 2 ਕਿਲੋ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।
ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ) ਸ੍ਰੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3/4 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਮਾਡਲ ਟਾਊਨ, ਪਟਿਆਲਾ ਵਿਖੇ ਦਰਸ਼ਨ ਕੁਮਾਰ ਦੇ ਘਰ ਵਿੱਚ ਦਾਖਲ ਹੋ ਕੇ ਕੁਝ ਨਾਮਲੂਮ ਵਿਅਕਤੀਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਸੱਟਾਂ ਮਾਰ ਕੇ ਨਕਦੀ ਅਤੇ ਗਹਿਣਿਆਂ ਦੀ ਲੁੱਟਖੋਹ ਕੀਤੀ ਸੀ। ਇਸ ਸਬੰਧੀ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਮੁਕੱਦਮਾ ਨੰਬਰ 94 ਮਿਤੀ 04.04.2026 ਦਰਜ ਕੀਤਾ ਗਿਆ ਸੀ।
ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਪੀ (ਇਨਵੈਸਟਿਗੇਸ਼ਨ) ਸ੍ਰੀ ਗੁਰਬੰਸ ਸਿੰਘ ਬੈਸ ਅਤੇ ਐਸ.ਪੀ ਸਿਟੀ ਸ੍ਰੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਡੀ.ਐਸ.ਪੀ ਅਤੇ ਸੀ.ਆਈ.ਏ ਸਟਾਫ ਸਮੇਤ ਖ਼ਾਸ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਵੱਲੋਂ ਟੈਕਨੀਕਲ ਅਤੇ ਖੁਫੀਆ ਸੂਤਰਾਂ ਦੀ ਮਦਦ ਨਾਲ ਵਾਰਦਾਤ ਨੂੰ ਟਰੇਸ ਕਰਦਿਆਂ 17 ਅਪ੍ਰੈਲ 2026 ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸੋਰਵ ਛਾਬੜਾ ਵਾਸੀ ਧੂਰੀ (ਜ਼ਿਲ੍ਹਾ ਸੰਗਰੂਰ), ਗੁੱਡੂ ਕੁਮਾਰ ਅਤੇ ਵਿਸ਼ਾਲ ਕੁਮਾਰ ਵਾਸੀ ਪਿੰਡ ਜੱਸੀਆ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਨੂੰ ਸਕਾਰਪਿਓ ਗੱਡੀ ਵਿੱਚ ਕਾਬੂ ਕੀਤਾ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਲੁੱਟਿਆ ਗਿਆ ਸਾਰਾ ਸਮਾਨ ਬਰਾਮਦ ਕੀਤਾ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਦਾ ਮੁੱਖ ਸੂਤਰਧਾਰ ਸੋਰਵ ਛਾਬੜਾ ਹੈ, ਜੋ ਪ੍ਰਾਪਰਟੀ ਡੀਲਰ ਹੈ ਅਤੇ ਪਟਿਆਲਾ ਵਿੱਚ ਆਉਣਾ-ਜਾਣਾ ਰੱਖਦਾ ਸੀ। ਉਸ ਨੇ ਪਹਿਲਾਂ ਹੀ ਪੀੜਤ ਦੇ ਘਰ ਦੀ ਰੈਕੀ ਕਰਕੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਸੀ। ਵਾਰਦਾਤ ਵਾਲੀ ਰਾਤ ਤਿੰਨੇ ਦੋਸ਼ੀ ਸਕਾਰਪਿਓ ਗੱਡੀ ‘ਚ ਧੂਰੀ ਤੋਂ ਪਟਿਆਲਾ ਆਏ ਅਤੇ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਕਰਕੇ ਫਰਾਰ ਹੋ ਗਏ ਸਨ।

ਦੋਸ਼ੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ  ਸੋਰਵ ਛਾਬੜਾ ਪੁੱਤਰ ਰਵਿੰਦਰ ਕੁਮਾਰ, ਵਾਸੀ ਮਕਾਨ ਨੰ. 158, ਵਾਰਡ ਨੰ. 15 ਨੇੜੇ ਐਮ.ਸੀ ਦਫਤਰ ਧੂਰੀ (ਜ਼ਿਲ੍ਹਾ ਸੰਗਰੂਰ)
ਉਮਰ: 35 ਸਾਲ | ਪੜ੍ਹਾਈ: 12ਵੀਂ ਪਾਸ | ਕਿੱਤਾ: ਪ੍ਰਾਪਰਟੀ ਡੀਲਰ ਹੈ।
ਦੂਜਾ ਦੋਸ਼ੀ ਗੁੱਡੂ ਕੁਮਾਰ ਪੁੱਤਰ ਮੁੰਨਾ ਸਾਦਿਕ, ਵਾਸੀ ਪਿੰਡ ਜੱਸੀਆ, ਥਾਣਾ ਜਗਤਪੁਰੀ (ਜ਼ਿਲ੍ਹਾ ਲੁਧਿਆਣਾ) ਹੈ ਜਿਸਦੀ ਉਮਰ 20 ਸਾਲ | ਪੜਾਈ: 8ਵੀਂ ਪਾਸ | ਕਿੱਤਾ: ਮਜ਼ਦੂਰੀ ਹੈ।
ਤੀਜਾ ਦੋਸ਼ੀ  ਵਿਸ਼ਾਲ ਕੁਮਾਰ ਪੁੱਤਰ ਅਰਜਨ ਸਾਹਨੀ, ਵਾਸੀ ਪਿੰਡ ਜੱਸੀਆ, ਥਾਣਾ ਜਗਤਪੁਰੀ (ਜ਼ਿਲ੍ਹਾ ਲੁਧਿਆਣਾ),
ਉਮਰ: 20 ਸਾਲ | ਪੜ੍ਹਾਈ: 5ਵੀਂ ਪਾਸ | ਕਿੱਤਾ: ਮਜ਼ਦੂਰੀ ਹੈ।

ਦਰਜ ਮੁਕੱਦਮਾ:    ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਨੰਬਰ 94 ਮਿਤੀ 04.04.2026 ਅਧੀਨ ਧਾਰਾਵਾਂ 331(4), 305, 115(2) ਬੀ.ਐਨ.ਐਸ ਅਤੇ 25, 27/54/59 ਅਸਲਾ ਐਕਟ, ਥਾਣਾ ਸਿਵਲ ਲਾਈਨ ਪਟਿਆਲਾ ਦਰਜ਼ ਹੈ ਅਤੇ ਇਨ੍ਹਾਂ ਕੋਲੋਂ 5 ਲੱਖ ਨਕਦ ਰੁਪਏ, 8 ਤੋਲੇ ਸੋਨਾ, 2 ਕਿਲੋ ਚਾਂਦੀ ਦੇ ਗਹਿਣੇ ਅਤੇ ਸਕਾਰਪਿਓ ਗੱਡੀ ਬਰਾਮਦ ਕੀਤੀ ਗਈ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਪਹਿਲਾਂ ਵੀ ਧੂਰੀ ਇਲਾਕੇ ਵਿੱਚ ਚੋਰੀਆਂ ਕਰ ਚੁੱਕੇ ਹਨ, ਜੋ ਅਜੇ ਤੱਕ ਟਰੇਸ ਨਹੀਂ ਹੋਈਆਂ। ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ ਅਤੇ ਜਾਂਚ ਜਾਰੀ ਹੈ।    Newsline Express

Related Articles

Leave a Comment