Skip to main content

newslineexpres

Joe Rogan Podcasts You Must Listen
Home Information ???? ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ ਡਿਪਟੀ ਡਾਇਰੈਕਟਰ ਸੈਂਸਜ਼ ਓਪਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਾਲ ਬੈਠਕ

???? ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ ਡਿਪਟੀ ਡਾਇਰੈਕਟਰ ਸੈਂਸਜ਼ ਓਪਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਾਲ ਬੈਠਕ

by Newslineexpres@1

???? ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸਬੰਧੀ ਡਿਪਟੀ ਡਾਇਰੈਕਟਰ ਸੈਂਸਜ਼ ਓਪਰੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਨਾਲ ਬੈਠਕ

???? ਜ਼ਿਲ੍ਹਾ ਨਿਵਾਸੀਆਂ ਨੂੰ ਜਨਗਣਨਾ ਵਿੱਚ ‘ਸੈਲਫ ਇਨੁਮੀਰੇਸ਼ਨ’ ਤਹਿਤ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ

ਪਟਿਆਲਾ, 24 ਅਪ੍ਰੈਲ: ਨਿਊਜ਼ਲਾਈਨ ਐਕਸਪ੍ਰੈਸ –        ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਸਬੰਧੀ ਸੈਂਸਜ਼ ਓਪਰੇਸ਼ਨ ਪੰਜਾਬ, ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਅਮਿਤ ਭਾਰਗਵ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨਾਲ ਇੱਕ ਮੀਟਿੰਗ ਕੀਤੀ। ਇਸ ਦੌਰਾਨ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਜਨਗਣਨਾ ਵਿੱਚ ‘ਸੈਲਫ ਇਨੁਮੀਰੇਸ਼ਨ’ ਤਹਿਤ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵਿੱਚ ਕੋਈ ਵੀ ਨਾਗਰਿਕ ਆਪ ਇੰਟਰਨੈਟ ਰਾਹੀਂ https://se.census.gov.in/ ਸਾਈਟ ਉਪਰ ਜਾ ਕੇ ਆਪਣੇ ਘਰ ਬੈਠ ਕੇ ਹੀ ਘਰ ਦੀ ਗਿਣਤੀ ਮਿਤੀ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪ ਕਰ ਸਕਦਾ ਹੈ।

ਇਸ ਉਪਰੰਤ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 33 ਸਵਾਲ ਪੁੱਛੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਲਗਾਏ ਗਏ ਗਿਣਤੀਕਾਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।

ਉਨ੍ਹਾਂ ਦੱਸਿਆ ਕਿ ਤਹਿਸੀਲ ਪੱਧਰ ‘ਤੇ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਫੀਲਡ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਮੀਟਿੰਗ ਵਿੱਚ ਸਟੈਟਿਸਟੀਕਲ ਇੰਨਵੈਸਟੀਗੇਟਰ ਗ੍ਰੇਡ-II ਨਿਧੀ, ਇੰਨਵੈਸਟੀਗੇਟਰ ਦਫ਼ਤਰ ਉਪ ਅਰਥ ਅਤੇ ਅੰਕੜਾ ਸਲਾਹਕਾਰ ਬਿਕਰਮਜੀਤ ਸਿੰਘ, ਵੀ ਹਾਜਰ ਰਹੇ।  Newsline Express

Related Articles

Leave a Comment