????ਪੰਜਾਬ ਦੇ ਕਈ ਇਲਾਕਿਆਂ ‘ਚ ਰਾਤ 8 ਵਜੇ ਏਅਰ ਰੇਡ ਤੇ ਬਲੈਕਆਉਟ ਮੌਕ ਡ੍ਰਿੱਲ
????ਸਿਵਲ ਡਿਫੈਂਸ, ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਆਦਿ ਵੱਲੋਂ ਮਿਲ ਕੇ ਕੰਮ ਕਰਨ ਲਈ ਜ਼ਰੂਰੀ ਹੈ ਮੌਕ ਡ੍ਰਿੱਲ : ਚੀਫ਼ ਵਾਰਡਨ ਕੇ.ਐਸ. ਸੇਖੋਂ
ਪਟਿਆਲਾ, 24 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ — ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ ਰਾਤ ਕਰੀਬ 8 ਵਜੇ ਏਅਰ ਰੇਡ ਅਤੇ ਬਲੈਕਆਉਟ ਮੌਕ ਡ੍ਰਿੱਲ ਕਰਵਾਈ ਗਈ। ਇਸ ਡ੍ਰਿੱਲ ਦਾ ਮੁੱਖ ਮਕਸਦ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਦੀ ਤਿਆਰੀ ਦੀ ਪਰਖ ਕਰਨਾ ਸੀ।
ਡ੍ਰਿੱਲ ਦੀ ਸ਼ੁਰੂਆਤ ਸਾਇਰਨ ਦੀ ਆਵਾਜ਼ ਨਾਲ ਕੀਤੀ ਗਈ, ਜਿਸ ਤੋਂ ਬਾਅਦ ਚੁਣੇ ਹੋਏ ਇਲਾਕਿਆਂ ਵਿੱਚ ਲਗਭਗ 10 ਤੋਂ 15 ਮਿੰਟ ਲਈ ਪੂਰੀ ਤਰ੍ਹਾਂ ਬੱਤੀਆਂ ਬੰਦ ਰੱਖੀਆਂ ਗਈਆਂ। ਇਸ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਗੈਰ-ਜ਼ਰੂਰੀ ਲਾਈਟਾਂ, ਜਨਰੇਟਰ ਜਾਂ ਹੋਰ ਰੌਸ਼ਨੀ ਵਾਲੇ ਸਾਧਨਾਂ ਦੀ ਵਰਤੋਂ ਤੋਂ ਬਚਣ ਲਈ ਕਿਹਾ ਗਿਆ ਸੀ।
ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਪਸ਼ਟ ਕੀਤਾ ਗਿਆ ਸੀ ਕਿ ਇਹ ਸਿਰਫ ਇੱਕ ਮੌਕ ਡ੍ਰਿੱਲ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਅਸਲੀ ਖਤਰਾ ਨਹੀਂ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਸੀ।
ਇਸ ਮੌਕੇ ‘ਤੇ ਪੁਲਿਸ, ਫਾਇਰ ਬ੍ਰਿਗੇਡ, ਸਿਵਿਲ ਡਿਫੈਂਸ, ਸਿਹਤ ਵਿਭਾਗ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੇ ਭਾਗ ਲਿਆ।
ਪਟਿਆਲਾ ਸਿਵਿਲ ਡਿਫੈਂਸ ਦੇ ਚੀਫ਼ ਵਾਰਡਨ ਕੇ.ਐਸ. ਸੇਖੋਂ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਕਿਹਾ ਦੱਸਿਆ ਕਿ – ਏਅਰ ਰੇਡ/ਬਲੈਕਆਉਟ ਮੌਕ ਡ੍ਰਿੱਲ ਦਾ ਮਕਸਦ ਬਿਲਕੁਲ ਸਾਫ਼ ਤੇ ਪ੍ਰੈਕਟਿਕਲ ਹੁੰਦਾ ਹੈ — ਇਹ ਸਿਰਫ “ਪ੍ਰੈਕਟਿਸ” ਹੁੰਦੀ ਹੈ ਤਾਂ ਜੋ ਅਸਲ ਐਮਰਜੈਂਸੀ ਪੈਣ ‘ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ।
ਮੁੱਖ ਮਕਸਦ :
- ਐਮਰਜੈਂਸੀ ਦੇ ਹਾਲਾਤਾਂ ਦੀ ਤਿਆਰੀ ਦੀ ਜਾਂਚ : ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਸਿਵਲ ਡਿਫੈਂਸ ਦੀ ਤਿਆਰੀ ਚੈਕ ਕੀਤੀ ਜਾਂਦੀ ਹੈ ਕਿ ਉਹ ਕਿੰਨੀ ਤੇਜ਼ੀ ਨਾਲ ਰਿਸਪਾਂਡ ਕਰਦੇ ਹਨ।ਕੋਆਰਡੀਨੇਸ਼ਨ ਟੈਸਟ ਕਰਨਾ :
ਵੱਖ-ਵੱਖ ਵਿਭਾਗ ਇਕੱਠੇ ਮਿਲ ਕੇ ਕੰਮ ਕਿਵੇਂ ਕਰਦੇ ਹਨ — ਇਹ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ ਹੈ। - ਲੋਕਾਂ ਨੂੰ ਜਾਗਰੂਕ ਕਰਨਾ :
ਆਮ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਜੇ ਸੱਚਮੁੱਚ ਏਅਰ ਰੇਡ ਜਾਂ ਕੋਈ ਵੱਡੀ ਐਮਰਜੈਂਸੀ ਆ ਜਾਵੇ ਤਾਂ ਕੀ ਕਰਨਾ ਹੈ: –
ਘਰਾਂ ਅੰਦਰ ਰਹਿਣਾ
ਲਾਈਟਾਂ ਬੰਦ ਰੱਖਣੀਆਂ
ਘਬਰਾਉਣਾ ਨਹੀਂ ਆਦਿ। - ਬਲੈਕਆਉਟ ਦੀ ਪ੍ਰੈਕਟਿਸ :
ਰਾਤ ਦੇ ਸਮੇਂ ਬੱਤੀਆਂ ਬੰਦ ਕਰਨਾ ਇਸ ਲਈ ਹੁੰਦਾ ਹੈ ਕਿ ਜੰਗ ਜਾਂ ਹਮਲੇ ਵੇਲੇ ਸ਼ਹਿਰ ਦੂਰੋਂ ਨਜ਼ਰ ਨਾ ਆਵੇ। - ਕਮਜ਼ੋਰੀਆਂ ਦਾ ਪਤਾ ਲਗਾਉਣਾ:
ਡ੍ਰਿੱਲ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕਿੱਥੇ ਕਮੀ ਰਹਿ ਗਈ ਹੈ — ਤਾਂ ਜੋ ਅਗਲੀ ਵਾਰ ਸੁਧਾਰ ਕੀਤਾ ਜਾ ਸਕੇ।ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਮੌਕ ਡਰਿੱਲ ਦੇਸ਼ ਅਤੇ ਲੋਕਾਂ ਦੇ ਹਿੱਤ ਲਈ ਜ਼ਰੂਰੀ ਵੀ ਹੈ ਅਤੇ ਬੇਹੱਦ ਮਹੱਤਵਪੂਰਨ ਵੀ ਹੈ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਮੌਕ ਡਰਿੱਲ ਦੇਸ਼ ਅਤੇ ਲੋਕਾਂ ਦੇ ਹਿੱਤ ਲਈ ਜ਼ਰੂਰੀ ਵੀ ਹੈ ਅਤੇ ਬੇਹੱਦ ਮਹੱਤਵਪੂਰਨ ਵੀ ਹੈ।Newsline Express
