Skip to main content

newslineexpres

Joe Rogan Podcasts You Must Listen
Home BJP ???? ਪੱਛਮੀ ਬੰਗਾਲ ਸਮੇਤ ਤਿੰਨ ਰਾਜਾਂ ‘ਚ ਜਿੱਤ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਪੰਜਾਬ ‘ਤੇ : ਗੁਰਵਿੰਦਰ ਕਾਂਸਲ

???? ਪੱਛਮੀ ਬੰਗਾਲ ਸਮੇਤ ਤਿੰਨ ਰਾਜਾਂ ‘ਚ ਜਿੱਤ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਪੰਜਾਬ ‘ਤੇ : ਗੁਰਵਿੰਦਰ ਕਾਂਸਲ

by Newslineexpres@1

???? ਪੱਛਮੀ ਬੰਗਾਲ ਸਮੇਤ ਤਿੰਨ ਰਾਜਾਂ ‘ਚ ਜਿੱਤ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਪੰਜਾਬ ‘ਤੇ: ਗੁਰਵਿੰਦਰ ਕਾਂਸਲ

???? ਭਾਜਪਾ ਦੀ ਭਾਰੀ ਜਿੱਤ ਦੀ ਖੁਸ਼ੀ ‘ਚ ਕੱਢਿਆ ਰੋਡ ਸ਼ੋ, ਵੰਡੇ ਲੱਡੂ

ਪਟਿਆਲਾ, 5 ਮਈ – ਨਿਊਜ਼ਲਾਈਨ ਐਕਸਪ੍ਰੈਸ –      ਪੱਛਮੀ ਬੰਗਾਲ, ਅਸਾਮ ਅਤੇ ਪੌਂਡੀਚਿਰੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ‘ਚ ਅੱਜ ਪਟਿਆਲਾ ਦਿਹਾਤੀ ਵਿੱਚ ਭਾਜਪਾ ਆਗੂਆਂ ਵੱਲੋਂ ਰੋਡ ਸ਼ੋ ਕੱਢਿਆ ਗਿਆ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਹ ਰੋਡ ਸ਼ੋ ਬਾਬਾ ਦੀਪ ਸਿੰਘ ਨਗਰ ਤੋਂ ਗੁਰਬਕਸ਼ ਕਾਲੋਨੀ ਚੌਂਕ ਤੱਕ ਕੱਢਿਆ ਗਿਆ, ਜਿਸ ਦੌਰਾਨ ਕੇਕ ਵੀ ਕਟਿਆ ਗਿਆ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗੁਰਵਿੰਦਰ ਕਾਂਸਲ ਨੇ ਕਿਹਾ ਕਿ ਤਿੰਨ ਰਾਜਾਂ ਵਿੱਚ ਮਿਲੀ ਇਤਿਹਾਸਿਕ ਜਿੱਤ ਭਾਜਪਾ ਦੀ ਲੋਕਪ੍ਰਿਯਤਾ ਅਤੇ ਮਜ਼ਬੂਤ ਨੀਤੀਆਂ ਦਾ ਪ੍ਰਤੀਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪਾਰਟੀ ਦਾ ਅਗਲਾ ਟੀਚਾ ਪੰਜਾਬ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਸੂਬੇ ਵਿੱਚ ਵੀ ਆਪਣਾ ਝੰਡਾ ਲਹਿਰਾਏਗੀ।

ਕਾਂਸਲ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ, ਨਾਲ ਹੀ ਪਾਰਟੀ ਦੇ ਹਰ ਇਕ ਕਾਰਕੁਨ ਦੀ ਦਿਨ-ਰਾਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਖਾਸ ਤੌਰ ‘ਤੇ ਪੱਛਮੀ ਬੰਗਾਲ ਵਿੱਚ ਪ੍ਰਾਪਤ ਜਿੱਤ ਨੂੰ ਇਤਿਹਾਸਿਕ ਦੱਸਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਸੱਤਾ ‘ਤੇ ਕਾਬਜ਼ ਮਮਤਾ ਬੈਨਰਜੀ ਦੀ ਸਰਕਾਰ ਨੂੰ ਹਰਾ ਕੇ ਭਾਜਪਾ ਨੇ ਨਵਾਂ ਅਧਿਆਇ ਲਿਖਿਆ ਹੈ।
ਰੋਡ ਸ਼ੋ ਦੌਰਾਨ ਭਾਜਪਾ ਮੰਡਲ ਪ੍ਰਧਾਨ ਸੌਰਭ ਸ਼ਰਮਾ ਸਮੇਤ ਇੰਦਰ ਨਾਰੰਗ, ਆਰ.ਕੇ. ਸਿੰਧੀ, ਮਦਨ ਲਾਲ ਕਾਂਸਲ, ਸ਼ਾਮ ਲਾਲ ਮਿੱਤਲ, ਵਿਕਾਸ ਮਿੱਤਲ, ਸਾਹਿਲ ਗੋਇਲ, ਵੰਸ਼ ਗੋਇਲ, ਰਾਕੇਸ਼ ਮਹਿਤਾ, ਐਸ.ਕੇ. ਪਾਠੀ, ਐਸ.ਕੇ. ਭਾਰਦਵਾਜ, ਪੂਜਾ, ਯਸ਼ ਵਿਰਦੀ, ਕੁੰਦਨ ਅਤੇ ਹੋਰ ਆਗੂ ਵੀ ਮੌਜੂਦ ਰਹੇ।

Newsline Express

Related Articles

Leave a Comment