Skip to main content

newslineexpres

Joe Rogan Podcasts You Must Listen
Home Information ???? ਸ੍ਰੀ ਦਰਬਾਰ ਸਾਹਿਬ ਪਰਿਕਰਮਾ ‘ਚ ਇੰਟਰਵਿਊਆਂ ‘ਤੇ ਲੱਗੀ ਪਾਬੰਦੀ

???? ਸ੍ਰੀ ਦਰਬਾਰ ਸਾਹਿਬ ਪਰਿਕਰਮਾ ‘ਚ ਇੰਟਰਵਿਊਆਂ ‘ਤੇ ਲੱਗੀ ਪਾਬੰਦੀ

by Newslineexpres@1

???? ਸ੍ਰੀ ਦਰਬਾਰ ਸਾਹਿਬ ਪਰਿਕਰਮਾ ‘ਚ ਇੰਟਰਵਿਊਆਂ ‘ਤੇ ਲੱਗੀ ਪਾਬੰਦੀ

???? SGPC ਵੱਲੋਂ ਮੀਡੀਆ ਨੂੰ ਮਰਿਆਦਾ ਕਾਇਮ ਰੱਖਣ ਦੀ ਸਖ਼ਤ ਹਦਾਇਤ

ਅਮ੍ਰਿਤਸਰ, 6 ਮਈ – ਨਿਊਜ਼ਲਾਈਨ ਐਕਸਪ੍ਰੈਸ –       ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਲਈ ਸਖ਼ਤ ਕਦਮ ਚੁੱਕਦੇ ਹੋਏ ਪਰਿਕਰਮਾ ਦੇ ਅੰਦਰ ਮੀਡੀਆ ਅਤੇ ਬਲੌਗਰਾਂ ਵੱਲੋਂ ਇੰਟਰਵਿਊ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। SGPC ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸਪੱਸ਼ਟ ਕੀਤਾ ਕਿ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹਨ, ਅਤੇ ਇਸ ਪਵਿੱਤਰ ਮਾਹੌਲ ਦੌਰਾਨ ਉਨ੍ਹਾਂ ਨਾਲ ਗੱਲਬਾਤ ਜਾਂ ਇੰਟਰਵਿਊ ਕਰਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਇਸ ਸਬੰਧੀ ਪਹਿਲਾਂ ਵੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਕਿ ਪਰਿਕਰਮਾ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਰਿਕਾਰਡਿੰਗ ਜਾਂ ਵੀਡੀਓ ਬਣਾਉਣਾ ਮਨਾਹੀ ਹੈ। SGPC ਨੇ ਮੀਡੀਆ ਸੰਸਥਾਵਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜੇਕਰ ਉਹ ਸੰਗਤ ਦੀ ਪ੍ਰਤੀਕਿਰਿਆ ਲੈਣਾ ਚਾਹੁੰਦੇ ਹਨ, ਤਾਂ ਇਹ ਕੰਮ ਪਰਿਕਰਮਾ ਤੋਂ ਬਾਹਰ ਨਿਰਧਾਰਤ ਥਾਵਾਂ ‘ਤੇ ਕੀਤਾ ਜਾਵੇ।

Newsline Express

Related Articles

Leave a Comment