Skip to main content

newslineexpres

Home AAP ???? ਸ਼ਾਹੀ ਸ਼ਹਿਰ ਦੀ ਇਤਿਹਾਸਕ ਵਿਰਾਸਤ ਨੂੰ ਚਮਕਾਉਣਾ ਸਾਡੀ ਪਹਿਲ : ਮੇਅਰ

???? ਸ਼ਾਹੀ ਸ਼ਹਿਰ ਦੀ ਇਤਿਹਾਸਕ ਵਿਰਾਸਤ ਨੂੰ ਚਮਕਾਉਣਾ ਸਾਡੀ ਪਹਿਲ : ਮੇਅਰ

by Newslineexpres@1

???? ਰਜਿੰਦਰਾ ਝੀਲ ਦੇ ਵਿਕਾਸ ਲਈ ‘ਮਾਸਟਰ ਸਟ੍ਰੋਕ’

???? ਬਿਨਾਂ ਵਾਧੂ ਫੰਡਾਂ ਦੇ ਕਾਰਪੋਰੇਸ਼ਨ ਦੀ ਟੀਮ ਨੇ ਸੰਭਾਲਿਆ ਮੋਰਚਾ

???? ਫੰਡਾਂ ਦੀ ਉਡੀਕ ਛੱਡ ਕੇ ਨਿਗਮ ਦੇ ਆਪਣੇ ਸਰੋਤਾਂ ਨਾਲ ਲੇਕ ਦੀ ਸਫ਼ਾਈ ਅਤੇ ਫੁਹਾਰਿਆਂ ਦੀ ਮੁਰੰਮਤ ਸ਼ੁਰੂ

???? “ਸ਼ਹਿਰ ਦੀ ਇਤਿਹਾਸਕ ਵਿਰਾਸਤ ਨੂੰ ਚਮਕਾਉਣਾ ਸਾਡੀ ਪਹਿਲ”: ਮੇਅਰ

???? ਲੇਕ ਦੇ ਪਾਣੀ ਦੀ ਸਫ਼ਾਈ ਤੋਂ ਬਾਅਦ ਹੁਣ ਵਾਕਿੰਗ ਟਰੈਕ ਅਤੇ ਲਾਈਟਿੰਗ ‘ਤੇ ਦਿੱਤਾ ਜਾਵੇਗਾ ਜ਼ੋਰ

ਪਟਿਆਲਾ, 6 ਮਈ: ਨਿਊਜ਼ਲਾਈਨ ਐਕਸਪ੍ਰੈਸ –     
ਸ਼ਾਹੀ ਸ਼ਹਿਰ ਦੀ ਇਤਿਹਾਸਕ ਧਰੋਹਰ ਰਜਿੰਦਰਾ ਲੇਕ ਦੀ ਕਾਇਆ-ਕਲਪ ਲਈ ਮੇਅਰ ਕੁੰਦਨ ਗੋਗੀਆ ਨੇ ਇੱਕ ਨਵੀਂ ਅਤੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਲੇਕ ਦੇ ਵਿਕਾਸ ਕਾਰਜਾਂ ਲਈ ਸਰਕਾਰੀ ਫੰਡਾਂ ਦੀ ਲੰਬੀ ਉਡੀਕ ਕਰਨ ਦੀ ਬਜਾਏ, ਮੇਅਰ ਦੀ ਪਹਿਲ ‘ਤੇ ਨਗਰ ਨਿਗਮ ਦੀ ਆਪਣੀ ਟੀਮ ਮੈਦਾਨ ਵਿੱਚ ਉਤਰੀ ਹੈ। ਬਿਨਾਂ ਕਿਸੇ ਵਾਧੂ ਵਿੱਤੀ ਬੋਝ ਦੇ, ਕਾਰਪੋਰੇਸ਼ਨ ਦੇ ਆਪਣੇ ਸਟਾਫ਼ ਅਤੇ ਸਾਧਨਾਂ ਦੀ ਵਰਤੋਂ ਕਰਕੇ ਲੇਕ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ।

ਮੇਅਰ ਕੁੰਦਨ ਗੋਗੀਆ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਰਜਿੰਦਰਾ ਲੇਕ ਦੀ ਧਾਰਮਿਕ ਅਤੇ ਸੈਰ-ਸਪਾਟਾ ਮਹੱਤਤਾ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ, “ਅਸੀਂ ਵੱਡੇ ਫੰਡਾਂ ਦੇ ਗੇੜ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸੀ, ਇਸ ਲਈ ਨਿਗਮ ਦੇ ਮੁਲਾਜ਼ਮਾਂ ਦੀ ਮਦਦ ਨਾਲ ਸਫ਼ਾਈ ਅਤੇ ਫੁਹਾਰਿਆਂ ਦੀ ਮੁਰੰਮਤ ਸ਼ੁਰੂ ਕਰਵਾਈ ਗਈ ਹੈ।” ਵਰਤਮਾਨ ਵਿੱਚ ਨਿਗਮ ਦੇ ਸਫ਼ਾਈ ਸੇਵਕ ਪਾਣੀ ਵਿੱਚੋਂ ਗੰਦਗੀ ਕੱਢਣ ਵਿੱਚ ਜੁਟੇ ਹੋਏ ਹਨ ਅਤੇ ਤਕਨੀਕੀ ਟੀਮ ਵੱਲੋਂ ਫੁਹਾਰਿਆਂ ਨੂੰ ਮੁੜ ਚਾਲੂ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।

ਲੇਕ ਦੇ ਸੁੰਦਰੀਕਰਨ ਨੂੰ ਲੈ ਕੇ ਮੇਅਰ ਨੇ ਅਗਲੇਰੀ ਯੋਜਨਾ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਫ਼ਾਈ ਤੋਂ ਬਾਅਦ ਅਗਲੇ ਪੜਾਅ ਵਿੱਚ ਇੱਥੇ ਆਧੁਨਿਕ ਵਾਕਿੰਗ ਟਰੈਕ, ਬੈਠਣ ਲਈ ਨਵੇਂ ਬੈਂਚ ਅਤੇ ਖ਼ੂਬਸੂਰਤ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਕਿਉਂਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਨਗਰ ਨਿਗਮ ਦੀ ਇਸ ਕਾਰਜਸ਼ੈਲੀ ਤੋਂ ਪਟਿਆਲਾ ਵਾਸੀ ਬੇਹੱਦ ਖ਼ੁਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਵਾਧੂ ਖਰਚੇ ਦੇ ਆਪਣੇ ਪੱਧਰ ‘ਤੇ ਕੰਮ ਸ਼ੁਰੂ ਕਰਨਾ ਪ੍ਰਸ਼ਾਸਨ ਦੀ ਸਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਰਜਿੰਦਰਾ ਲੇਕ ਆਪਣੇ ਪੁਰਾਣੇ ਰੂਪ ਵਿੱਚ ਵਾਪਸ ਆ ਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਇਸ ਦੌਰਾਨ ਮੇਅਰ ਦੇ ਨਾਲ ਨਗਰ ਨਿਗਮ ਦੇ ਇੰਜੀਨੀਅਰਿੰਗ ਅਤੇ ਸਿਹਤ ਸ਼ਾਖਾ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।

Newsline Express

Related Articles

Leave a Comment