Skip to main content

newslineexpres

Joe Rogan Podcasts You Must Listen
Home BJP ???? ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ

???? ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ

by Newslineexpres@1

???? ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ

ਪੱਛਮੀ ਬੰਗਾਲ, 8 ਮਈ – ਨਿਊਜ਼ਲਾਈਨ ਐਕਸਪ੍ਰੈਸ –  ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਹੋਣ ਗਿਆ ਹੈ। ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਅਗਨੀਮਿੱਤਰਾ ਪਾਲ ਅਤੇ ਨਿਸਿਥ ਪ੍ਰਮਾਣਿਕ ਉਪ ਮੁੱਖ ਮੰਤਰੀ ਹੋਣਗੇ। ਕੋਲਕਾਤਾ ਵਿਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਵਾਂ ‘ਤੇ ਮੋਹਰ ਲਾਈ ਗਈ। ਦੱਸਣਯੋਗ ਹੈ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਸ਼ਨੀਵਾਰ 9 ਮਈ ਨੂੰ ਸਵੇਰੇ 10 ਵਜੇ ਰਵਿੰਦਰ ਜਯੰਤੀ ਦੇ ਮੌਕੇ ‘ਤੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਨਿਤਿਨ ਨਵੀਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਮੌਜੂਦ ਰਹਿਣਗੇ। 20 ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਰਵਿੰਦਰ ਜਯੰਤੀ ਦੇ ਮੌਕੇ ‘ਤੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਬੰਗਾਲੀ ਰੰਗ ਦੀ ਝਲਕ ਵੀ ਵੇਖਣ ਨੂੰ ਮਿਲੇਗੀ।

Newsline Express

Related Articles

Leave a Comment