Skip to main content

newslineexpres

Joe Rogan Podcasts You Must Listen
Home Elections ???? ADC ਵੱਲੋਂ ਮਿਉਂਸੀਪਲ ਕੌਂਸਲ ਚੋਣਾਂ ਦੀ ਸ਼ਾਂਤੀਪੂਰਨ ਪ੍ਰੀਕ੍ਰਿਆ ਲਈ ਪਾਬੰਦੀ ਦੇ ਹੁਕਮ

???? ADC ਵੱਲੋਂ ਮਿਉਂਸੀਪਲ ਕੌਂਸਲ ਚੋਣਾਂ ਦੀ ਸ਼ਾਂਤੀਪੂਰਨ ਪ੍ਰੀਕ੍ਰਿਆ ਲਈ ਪਾਬੰਦੀ ਦੇ ਹੁਕਮ

by Newslineexpres@1

???? ਏ ਡੀ ਸੀ ਵੱਲੋਂ ਮਿਉਂਸੀਪਲ ਕੌਂਸਲ ਚੋਣਾਂ ਦੀ ਸ਼ਾਂਤੀਪੂਰਨ ਪ੍ਰੀਕ੍ਰਿਆ ਲਈ ਪਾਬੰਦੀ ਦੇ ਹੁਕਮ

ਪਟਿਆਲਾ, 22 ਮਈ : ਨਿਊਜ਼ਲਾਈਨ ਐਕਸਪ੍ਰੈਸ –       ਮਿਉਂਸੀਪਲ ਕੌਂਸਲ ਦੀਆਂ ਚੋਣਾਂ ਮਿਤੀ 26 ਮਈ ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ ਜਿਸ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ  ਨੇ ਜਿਲ੍ਹੇ ਵਿੱਚ ਅਮਨ ਕਾਨੂੰਨ  ਦੀ ਸਥਿਤੀ ਨੂੰ ਬਣਾਏ ਰੱਖਣ ਲਈ ਅਤੇ ਚੋਣਾਂ ਦੀ ਪ੍ਰਕਿਰਿਆ ਨੂੰ ਸਾਂਤਮਈ ਤਰੀਕੇ ਨਾਲ ਲੋਕਾਂ ਵਿੱਚ ਬਿਨ੍ਹਾਂ ਕਿਸੇ ਡਰ ਤੋਂ ਸਫ਼ਲਤਾਪੂਰਵਕ ਕਰਵਾਉਣ ਲਈ ਕੁੱਝ ਖਾਸ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਮੇਂ ਵੱਖ ਵੱਖ ਸਿਆਸੀ ਪਾਰਟੀਆਂ ਲਈ / ਆਜ਼ਾਦ ਉਮੀਦਵਾਰਾਂ ਦੇ ਚੋਣ ਲਈ ਖੜ੍ਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ/ਰਾਜਾਂ ਤੋਂ ਪਟਿਆਲਾ ਜ਼ਿਲ੍ਹੇ ਵਿੱਚ ਆਏ ਵਿਅਕਤੀਆਂ ਨੂੰ ਚੋਣ ਪ੍ਰਚਾਰ ਮੁਹਿੰਮ ਖਤਮ  ਹੋਣ ਦੇ ਤੁਰੰਤ ਬਾਅਦ ਚੋਣਾਂ ਨਾਲ ਸਬੰਧਤ ਪਿੰਡਾਂ ਦੀ ਹਦੂਦ ਤੋਂ ਬਾਹਰ ਜਾਣ ਦੇ ਆਦੇਸ਼ ਜਾਰੀ ਕੀਤੇ ਹਨ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਪ੍ਰਿਤਾ ਜੌਹਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ ਕਿ ਵੱਖ ਵੱਖ ਰਾਜਾਂ/ ਜਿੱਲਿਆਂ ਤੋਂ ਆਏ ਹੋਏ ਵਿਅਕਤੀ ਜੋ ਇਸ ਜਿਲ੍ਹੇ ਦੇ ਵਸਨੀਕ ਨਹੀਂ ਹਨ ਨਾ ਹੀ ਉਹਨਾਂ ਦਾ ਚੋਣ ਡਿਊਟੀ ਨਾਲ ਕੋਈ ਸਬੰਧ ਹੈ ਉਹ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਚੋਣਾਂ ਨਾਲ ਸਬੰਧਤ ਏਰੀਏ ਦੇ ਹਦੂਦ ਤੋਂ ਬਾਹਰ ਚਲੇ ਜਾਣ ਨੂੰ ਯਕੀਨੀ ਬਣਾਉਣਗੇ।ਉਕਤ ਨਿਰਦੇਸ਼ਾਂ ਦੇ ਤਹਿਤ ਅਤੇ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਇਹ ਹੁਕਮ ਇਕ ਤਰਫਾ ਜਾਰੀ ਕੀਤਾ ਜਾਂਦਾ ਹੈਂ। ਇਹ ਹੁਕਮ ਚੋਣ ਪ੍ਰਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹਿਣਗੇ।

Newsline Express

Related Articles

Leave a Comment