Skip to main content

newslineexpres

Home Crime ???? ਪਟਿਆਲਾ ਦੇ ਅਰਬਨ ਅਸਟੇਟ ਨੇੜੇ ਨੀਲੇ ਡਰੰਮ ‘ਚੋਂ ਮਿਲੀ 25 ਸਾਲਾ ਕੁੜੀ ਦੀ ਲਾਸ਼

???? ਪਟਿਆਲਾ ਦੇ ਅਰਬਨ ਅਸਟੇਟ ਨੇੜੇ ਨੀਲੇ ਡਰੰਮ ‘ਚੋਂ ਮਿਲੀ 25 ਸਾਲਾ ਕੁੜੀ ਦੀ ਲਾਸ਼

by Newslineexpres@1

???? ਪਟਿਆਲਾ ਦੇ ਅਰਬਨ ਅਸਟੇਟ ਨੇੜੇ ਨੀਲੇ ਡਰੰਮ ‘ਚੋਂ ਮਿਲੀ 25 ਸਾਲਾ ਕੁੜੀ ਦੀ ਲਾਸ਼

ਪਟਿਆਲਾ, 27 ਮਈ –  ਨਿਊਜ਼ਲਾਈਨ ਐਕਸਪ੍ਰੈਸ –      ਨੀਲੇ ਡਰੰਮ ਦੀ ਦਹਿਸ਼ਤ ਦਾ ਇੱਕ ਮਾਮਲਾ ਪੰਜਾਬ ਦੇ ਪਟਿਆਲਾ ‘ਚ ਵੀ ਸਾਹਮਣੇ ਆਇਆ ਹੈ। ਪਟਿਆਲਾ ਦੇ ਅਰਬਨ ਅਸਟੇਟ ਅਧੀਨ ਡਰੰਮ ਵਿੱਚੋਂ ਇੱਕ ਕੁੜੀ ਦੀ ਲਾਸ਼ ਮਿਲੀ ਹੈ, ਜਿਸ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਅਰਬਨ ਸਟੇਟ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਤੜਕਸਾਰ ਫੋਨ ‘ਤੇ ਸੂਚਨਾ ਮਿਲਦੀ ਹੈ ਕਿ ਡੀਸੀ ਡਬਲ ਪੋਲ ਦੇ ਨਜ਼ਦੀਕ ਇੱਕ ਡਰੰਮ ਵਿੱਚ ਕੋਈ ਇਨਸਾਨੀ ਲਾਸ਼ ਪਈ ਹੈ। ਮੌਕੇ ‘ਤੇ ਅਰਬਨ ਸਟੇਟ ਥਾਣਾ ਪੁਲਿਸ ਦੀ ਟੀਮ ਪਹੁੰਚੀ, ਜਿਸ ਤੋਂ ਬਾਅਦ ਦੇਖਿਆ ਗਿਆ ਕਿ ਇਕ ਨੀਲੇ ਰੰਗ ਦੇ ਡਰੰਮ ਵਿੱਚ ਲਗਭਗ 25 ਸਾਲ ਦੀ ਨੌਜਵਾਨ ਕੁੜੀ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਫੋਰੈਂਸਿਕ ਟੀਮ ਵੀ ਉਥੇ ਪਹੁੰਚਦੀ ਹੈ ਅਤੇ ਆਸ ਪਾਸ ਦੇ ਸਬੂਤ ਇਕੱਠੇ ਕੀਤੇ ਜਾਂਦੇ ਹਨ।

ਸਹਾਇਕ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੀ ਪਛਾਣ ਨੇਹਾ ਵਜੋਂ ਹੋਈ ਹੈ। ਡੈਡ ਬੋਡੀ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਮੌਚਰੀ ਵਿੱਚ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਹੱਥ ਉੱਤੇ ਨੇਹਾ ਨਾਂ ਦਾ ਇੱਕ ਟੈਟੂ ਬਣਿਆ ਹੋਇਆ ਹੈ ਅਤੇ ਦੂਸਰੀ ਬਾਂਹ ਉੱਤੇ ਇੱਕ ਦਿਲ ਦੇ ਨਿਸ਼ਾਨ ਦਾ ਵੀ ਟੈਟੂ ਬਣਿਆ ਹੋਇਆ ਹੈ। ਕੁੜੀ ਦੀ ਮੌਤ ਕਿਹੜੇ ਹਾਲਾਤਾਂ ਤੇ ਕਿੰਨਾ ਕਾਰਨਾਂ ਕਰਕੇ ਹੋਈ ਇਹ ਜਾਂਚ ਦਾ ਵਿਸ਼ਾ ਹੈ।

Newsline Express

Related Articles

Leave a Comment