newslineexpres

Breaking News
🚩चुनावी तैयारियों में जुटी शिव सेना हिंदुस्तान, पटियाला के 8 विधानसभा क्षेत्रों के लिए प्रभारी नियुक्त 🚩 ਐਡਵਾਇਜਰੀ ਕਮੇਟੀ ਵੱਲੋਂ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਪੁਨਰਨਿਰਮਾਣ ਤੇ ਸੁੰਦਰੀਕਰਨ ਕਾਰਜਾਂ ਦਾ ਜਾਇਜ਼ਾ 🚩 ਪਟਿਆਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜਨ (ਐਸ.ਆਈ.ਆਰ.) ਸਬੰਧੀ ਸਿਖਲਾਈ ਸ਼ੁਰੂ 🚩 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ: ਡਾ. ਬਲਬੀਰ ਸਿੰਘ 🚩 ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ‘ਚ ਪੂਰੀ ਟੀਮ ਅਤੇ ਵਿਧਾਇਕ ਕੋਹਲੀ ਨਾਲ ਪਹੁੰਚੇ ਸਿਹਤ ਮੰਤਰੀ ਡਾ . ਬਲਬੀਰ ਸਿੰਘ 🚩स्वर्गीय श्री अर्जन दास जी की स्मृति में रक्तदान शिविर का आयोजन  ❤️रक्तदान मानवता की सबसे महान सेवाओं में से एक है : अश्वनी गोयल
Joe Rogan Podcasts You Must Listen
Home Chandigarh ???? ਨਹਿਰੀ ਜਲ ‘ਤੇ ਅਧਾਰਤ ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ

???? ਨਹਿਰੀ ਜਲ ‘ਤੇ ਅਧਾਰਤ ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ

by Newslineexpres@1

???? ਨਹਿਰੀ ਜਲ ‘ਤੇ ਅਧਾਰਤ ਸਰਫੇਸ ਵਾਟਰ ਪ੍ਰਾਜੈਕਟ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ

???? ਡਿਪਟੀ ਕਮਿਸ਼ਨਰ ਵੱਲੋਂ 24×7 ਸਰਫੇਸ ਵਾਟਰ ਪਲਾਂਟ ਅਬਲੋਵਾਲ ਦੀ ਪ੍ਰਗਤੀ ਦਾ ਜਾਇਜ਼ਾ

???? ਸ਼ਹਿਰ ਦਾ ਦੌਰਾ ਕਰਕੇ ਜਲ ਸਪਲਾਈ ਪਾਇਪ ਲਾਈਨਾਂ ਕਰਕੇ ਪੁੱਟੀਆਂ ਸੜਕਾਂ ਦਾ ਵੀ ਅਧਿਕਾਰੀਆਂ ਨਾਲ ਨਿਰੀਖਣ, ਕਿਹਾ ਸੜਕਾਂ ਦੀ ਮੁਰੰਮਤ ਤੁਰੰਤ ਕੀਤੀ ਜਾਵੇ

ਪਟਿਆਲਾ, 2 ਜੂਨ: ਨਿਊਜ਼ਲਾਈਨ ਐਕਸਪ੍ਰੈਸ  –  
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਅਬਲੋਵਾਲ ਵਿਖੇ ਨਹਿਰੀ ਪਾਣੀ ‘ਤੇ ਅਧਾਰਤ 405 ਕਰੋੜ ਰੁਪਏ ਦੇ ਇਸ ਸਰਫੇਸ ਵਾਟਰ ਜਲ ਸੋਧਕ ਪਲਾਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਇਸ ਨੂੰ 30 ਸਤੰਬਰ ਤੱਕ ਹਰ ਪੱਖੋਂ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।

ਅਬਲੋਵਾਲ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੂੰ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਤਾਬਿਸ਼ ਹਾਸ਼ਮੀ ਨੇ ਪ੍ਰਾਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਉਨ੍ਹਾਂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਦਾ ਵੀ ਨਿਰੀਖਣ ਕਰਦਿਆਂ ਇਨ੍ਹਾਂ ਦੀ ਤੁਰੰਤ ਮੁਰੰਮਤ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ।
ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੀ ਭਵਿਖੀ ਜੀਵਨ ਰੇਖਾ ਮੰਨੇ ਜਾਂਦੇ ਇਸ ਨਹਿਰੀ ਪਾਣੀ ‘ਤੇ ਅਧਾਰਤ ਜਲ ਸਪਲਾਈ ਯੋਜਨਾ ਤਹਿਤ ਸ਼ੁੱਧੀਕਰਨ ਪਲਾਂਟ ਨੂੰ ਜਲਦ ਚਾਲੂ ਕਰਨ ਵਚਨਬੱਧ ਹੈ।

ਉਨ੍ਹਾਂ ਨੇ ਇਸ ਮੌਕੇ ਸਮੁੱਚੇ ਪ੍ਰਾਜੈਕਟ ਸਮੇਤ ਜ਼ਮੀਨਦੋਜ਼ ਸਰਵਿਸ ਜਲ ਭੰਡਾਰਨ, ਫਿਲਟਰ, ਮੋਟਰਾਂ, ਪਾਣੀ ਦੀਆਂ ਟੈਂਕੀਆਂ, ਪਾਣੀ ਦੀ ਪੂਰਤੀ ਲਈ ਲਾਇਨਾਂ ਦੇ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੰਪਨੀ ਨੂੰ ਇਹ ਵੀ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਦਾ ਆਡਿਟ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਥਾਪਰ ਯੂਨੀਵਰਸਿਟੀ ਨੇੜੇ ਚੱਲ ਰਹੇ 1200 ਐਮ.ਐਮ ਦੀ ਵਾਟਰ ਸਪਲਾਈ ਦੀ ਪਾਈ ਜਾ ਰਹੀ ਪਾਈਪ ਲਾਈਨ ਦੇ ਕੰਮ, ਤ੍ਰਿਪੜੀ ਖੇਤਰ ‘ਚ ਸੜਕਾਂ ਦਾ ਕੰਮ ਸਮੇਤ 22 ਨੰਬਰ ਫਲਾਈਓਵਰ ਦੀ ਸਰਵਿਸ ਲੇਨ ਵਿਖੇ ਚੱਲ ਰਹੇ ਸੜਕ ਦੇ ਕੰਮ ਦੀ ਵੀ ਸਮੀਖਿਆ ਕੀਤੀ।

ਉਨ੍ਹਾਂ ਨੇ ਲੋਕ ਨਿਰਮਾਣ, ਨਗਰ ਨਿਗਮ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਸਮੇਤ ਐਲ ਐਂਡ ਟੀ ਨੂੰ ਆਪਸੀ ਤਾਲਮੇਲ ਕਰਦੇ ਹੋਏ ਦਿਨ-ਰਾਤ ਇਕ ਕਰਕੇ ਸਾਰੇ ਕਾਰਜ ਸਮੇਂ ਤੁਰੰਤ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਟੁੱਟੀਆਂ ਸੜਕਾਂ ਦਾ ਕੰਮ 25 ਜੂਨ ਤੋਂ ਪਹਿਲਾਂ-ਪਹਿਲਾਂ ਹਰ ਪੱਖੋਂ ਮੁਕੰਮਲ ਕੀਤਾ ਜਾਵੇ ਤਾਂ ਜੋ ਬਰਸਾਤਾਂ ਵਿੱਚ ਸਥਾਨਕ ਵਸਨੀਕਾਂ ਨੂੰ ਕੋਈ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਮਰੁਤ ਸਕੀਮ ਤਹਿਤ ਪੰਜਾਬ ਸਰਕਾਰ ਦੇ ਹਿੱਸੇ ਵਾਲੇ ਇਸ ਅਹਿਮ ਪ੍ਰਾਜੈਕਟ ਤਹਿਤ 236 ਮਿਲੀਅਨ ਲਿਟਰ ਪਾਣੀ ਨੂੰ ਸੰਭਾਲਣ ਲਈ ਜਮੀਨਦੋਜ਼ ਜਲ ਭੰਡਾਰਨ, 115 ਮਿਲੀਅਨ ਲਿਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਜਲ ਸ਼ੁੱਧੀਕਰਨ ਪਲਾਂਟ, 17.25 ਮਿਲੀਅਨ ਲਿਟਰ ਸਾਫ਼ ਪਾਣੀ ਵਾਲਾ ਜਲ ਭੰਡਾਰਨ, ਸ਼ਹਿਰ ‘ਚ 300 ਕਿਲੋਮੀਟਰ ਨਵੀਆਂ ਪਾਇਪ ਲਾਈਨਾਂ ਪਾਉਣ ਸਮੇਤ 12 ਟੈਂਕੀਆਂ ਅਤੇ 16 ਜਮੀਨ ਦੋਜ਼ ਟੈਂਕੀਆਂ ਦਾ ਕੰਮ ਅੰਤਮ ਛੋਹਾਂ ‘ਤੇ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਕੁਲਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Newsline Express

Related Articles

Leave a Comment