newslineexpres

Home ਪੰਜਾਬ SIR 2026 ਤਹਿਤ ਘਰ-ਘਰ ਫਾਰਮ ਵੰਡਣ ਦੀ ਮੁਹਿੰਮ ਸ਼ੁਰੂ

SIR 2026 ਤਹਿਤ ਘਰ-ਘਰ ਫਾਰਮ ਵੰਡਣ ਦੀ ਮੁਹਿੰਮ ਸ਼ੁਰੂ

by Newslineexpres@1

ਪਟਿਆਲਾ, 26 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਭਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.)-2026 ਤਹਿਤ ਘਰ-ਘਰ ਗਣਨਾ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੁਹਿੰਮ ਵਿਚ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ.) ਨੇ ਸੂਬੇ ਭਰ ਵਿੱਚ ਘਰੋ-ਘਰੀ ਦੌਰੇ ਸ਼ੁਰੂ ਕੀਤੇ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਗਣਨਾ ਪੜਾਅ 25 ਜੂਨ ਤੋਂ 24 ਜੁਲਾਈ 2026 ਤੱਕ ਜਾਰੀ ਰਹੇਗਾ, ਜਿਸ ਦੌਰਾਨ ਪੰਜਾਬ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ।
ਘਰ-ਘਰ ਗਣਨਾ ਦੌਰਾਨ ਮੁੱਖ ਚੋਣ ਅਫ਼ਸਰ, ਪੰਜਾਬ ਅਨਿੰਦਿਤਾ ਮਿਤਰਾ  ਆਈ.ਏ.ਐਸ. ਨੇ ਸੂਬਾ ਵਾਸੀਆਂ ਨੂੰ ਬੀ.ਐਲ.ਓਜ਼. ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟਰ ਫਾਰਮ ਪ੍ਰਾਪਤ ਕਰਨ, ਉਸ ਨੂੰ ਸਹੀ ਢੰਗ ਨਾਲ ਭਰਨ ਅਤੇ ਸਮੇਂ ਸਿਰ ਵਾਪਸ ਜਮ੍ਹਾਂ ਕਰਵਾਉਣ ਵਿੱਚ ਸਹਿਯੋਗ ਕਰਨ, ਤਾਂ ਜੋ ਵੋਟਰ ਸੂਚੀ ਨੂੰ ਹੋਰ ਸਹੀ ਅਤੇ ਅੱਪਡੇਟ ਬਣਾਇਆ ਜਾ ਸਕੇ।
ਮੁੱਖ ਚੋਣ ਅਫ਼ਸਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤਾਜ਼ਾ ਰੰਗਦਾਰ ਫੋਟੋ ਤਿਆਰ ਰੱਖਣ, ਫਾਰਮ ਭਰ ਕੇ ਉਸ ’ਤੇ ਦਸਤਖਤ ਕਰਨ ਅਤੇ ਬੀ.ਐਲ.ਓ. ਨੂੰ ਸੌਂਪਣ। ਉਨ੍ਹਾਂ ਇਹ ਵੀ ਕਿਹਾ ਕਿ ਫਾਰਮ ਦੀ ਇੱਕ ਕਾਪੀ ਵਿਸ਼ੇਸ਼ ਗਹਿਰੀ ਸੁਧਾਈ ਪ੍ਰਕਿਰਿਆ ਪੂਰੀ ਹੋਣ ਤੱਕ ਆਪਣੇ ਕੋਲ ਸੰਭਾਲ ਕੇ ਰੱਖੀ ਜਾਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਘਰ ’ਤੇ ਪਹਿਲੇ ਦੌਰੇ ਦੌਰਾਨ ਕੋਈ ਮੌਜੂਦ ਨਾ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੀ ਸਥਿਤੀ ਵਿੱਚ ਬੀ.ਐਲ.ਓ. ਫਾਰਮ ਘਰ ਦੇ ਦਰਵਾਜ਼ੇ ਹੇਠਾਂ ਪਹੁੰਚਾ ਦੇਵੇਗਾ ਅਤੇ ਅਗਲੇ ਦੌਰੇ ਦੀ ਮਿਤੀ ਸਬੰਧੀ ਸਟਿੱਕਰ ਵੀ ਲਗਾ ਦੇਵੇਗਾ। ਬੀ.ਐਲ.ਓ. ਫਾਰਮ ਇਕੱਠੇ ਕਰਨ ਲਈ ਤਿੰਨ ਵਾਰ ਘਰ-ਘਰ ਦੌਰਾ ਕਰਨਗੇ। ਜੇਕਰ ਵੋਟਰ ਘਰ ਵਿੱਚ ਮੌਜੂਦ ਨਾ ਹੋਵੇ ਤਾਂ ਪਰਿਵਾਰ ਦਾ ਕੋਈ ਵੀ ਬਾਲਗ ਮੈਂਬਰ ਆਪਣਾ ਰਿਸ਼ਤਾ ਦਰਸਾ ਕੇ ਸਬੰਧਤ ਵਿਅਕਤੀ ਦੀ ਥਾਂ ਫਾਰਮ ’ਤੇ ਦਸਤਖਤ ਕਰਕੇ ਬੀ.ਐਲ.ਓ. ਨੂੰ ਸੌਂਪ ਸਕਦਾ ਹੈ।

Related Articles

Leave a Comment