Skip to main content

newslineexpres

Home ਪੰਜਾਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਵੀਨ ਸਿੰਘ ਸਭਾ ਪਟਿਆਲਾ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਦਾ ਫੈਸਲਾ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਵੀਨ ਸਿੰਘ ਸਭਾ ਪਟਿਆਲਾ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਦਾ ਫੈਸਲਾ

by Newslineexpres@1

ਸਰਕਾਰ ਤੋਂ ਫੰਡ ਮੁਹੱਈਆ ਕਰਵਾਉਣ ਲਈ ਐਮਸੀ ਨੂੰ ਦਿੱਤਾ ਮੰਗ ਪੱਤਰ

ਪਟਿਆਲਾ, 26 ਜੁਲਾਈ – ਨਿਊਜਲਾਈਨ ਐਕਸਪ੍ਰੈਸ – ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਵੀਨ ਸਿੰਘ ਸਭਾ, ਮੇਹਰ ਸਿੰਘ ਕਲੋਨੀ ਤ੍ਰਿਪੜੀ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨਵੀਨ ਸਿੰਘ ਸਭਾ ਦੀ ਜਗ੍ਹਾ, ਗਲੀ ਨੰਬਰ 2 ਵਿੱਚ, ਜੋ ਗੁਰਦੁਆਰਾ ਸਾਹਿਬ ਦੇ ਅਧੀਨ ਹੈ, ਉੱਥੇ ਗੁਰਦੁਆਰਾ ਸਾਹਿਬ ਦੇ ਸਟੋਰ ਦੇ ਨਾਲ ਇੱਕ ਕਮਿਊਨਿਟੀ ਸੈਂਟਰ ਬਣਾਇਆ ਜਾਵੇਗਾ। ਕਮੇਟੀ ਨੇ ਫੈਸਲਾ ਕੀਤਾ ਕਿ ਜਲਦੀ ਹੀ ਇਸ ਥਾਂ ‘ਤੇ ਕਮਿਊਨਿਟੀ ਸੈਂਟਰ ਦਾ ਨਿਰਮਾਣ ਸ਼ੁਰੂ ਕੀਤਾ ਜਾਵੇ ਤਾਂ ਜੋ ਇਹ ਮੁਹੱਲਾ ਨਿਵਾਸੀਆਂ ਦੇ ਸਮਾਜਿਕ ਅਤੇ ਹੋਰ ਲੋੜੀਂਦੇ ਕੰਮਾਂ ਲਈ ਲਾਭਦਾਇਕ ਸਾਬਤ ਹੋ ਸਕੇ।
ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਮੇਹਰ ਸਿੰਘ ਕਲੋਨੀ ਤ੍ਰਿਪੜੀ ਦੇ ਐਮਸੀ ਸ਼ਿਵਰਾਜ ਸਿੰਘ ਵਿਰਕ ਨੂੰ ਇਸ ਬਣਨ ਵਾਲੇ ਕਮਿਊਨਿਟੀ ਸੈਂਟਰ ਲਈ ਸਰਕਾਰ ਤੋਂ ਫੰਡ ਮੁਹੱਈਆ ਕਰਵਾਉਣ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਐਮਸੀ ਸ਼ਿਵਰਾਜ ਸਿੰਘ ਵਿਰਕ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰ ਵੱਲੋਂ ਜਲਦੀ ਹੀ ਲੋੜੀਂਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਕਮਿਊਨਿਟੀ ਸੈਂਟਰ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਹੋ ਸਕੇ।
ਮੀਟਿੰਗ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਣਜੀਤ ਸਿੰਘ, ਵਿੱਤ ਸਕੱਤਰ ਸਤਨਾਮ ਸਿੰਘ, ਬਿਕਰਮਜੀਤ ਸਿੰਘ, ਜੋਗਿੰਦਰ ਸਿੰਘ ਭਾਟੀਆ, ਸਤਵਿੰਦਰ ਸਿੰਘ, ਪੀ.ਪੀ. ਸਿੰਘ, ਪ੍ਰਧਾਨ ਨਿਊ ਮਿਹਰ ਸਿੰਘ ਕਲੋਨੀ, ਰਣਜੀਤ ਸਿੰਘ ਲਵਲੀ, ਤਰਿੰਦਰ ਕੌਰ ਜੱਗੀ ਪ੍ਰਧਾਨ, ਗੁਰਪ੍ਰੀਤ ਕੌਰ, ਬਲਵਿੰਦਰ ਸਿੰਘ, ਪ੍ਰਕਾਸ਼ ਸਿੰਘ, ਮਹਿੰਦਰ ਸਿੰਘ ਅਕਾਲ, ਗਗਨਦੀਪ ਸਿੰਘ, ਜੀ.ਐਸ. ਭਾਟੀਆ, ਬਲਦੇਵ ਸਿੰਘ ਰੀਡਰ, ਗੁਰਸ਼ਰਨ ਸਿੰਘ ਪੰਨੂ, ਸਰਬੰਸ ਸਿੰਘ ਕੰਗ, ਮੋਹਨ ਸਿੰਘ ਕੰਗ, ਗੁਰਪ੍ਰੀਤ ਸਿੰਘ ਸਹਿਗਲ, ਗੁਰਮੀਤ ਸਿੰਘ, ਜਸਪਾਲ ਸਿੰਘ, ਨੁਰਦੀਪ ਕੌਰ ਆਦਿ ਹਾਜ਼ਰ ਸਨ।

Related Articles

Leave a Comment