newslineexpres

Home Haryana ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੈਂਕੜੇ ਕਿਸਾਨਾਂ ਨੇ ਪਸਿਆਣਾ ਰੋਡ ਕੀਤੀ ਜਾਮ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੈਂਕੜੇ ਕਿਸਾਨਾਂ ਨੇ ਪਸਿਆਣਾ ਰੋਡ ਕੀਤੀ ਜਾਮ

by Newslineexpres@1

ਪਟਿਆਲਾ, 27 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਸਿਆਣੇ ਕੈਂਚੀਆਂ ਅੱਗੇ ਸੈਂਕੜੇ ਕਿਸਾਨਾਂ ਵੱਲੋਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਰੋਡ ਜਾਮ ਕੀਤਾ ਗਿਆ। ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਤੱਕ ਦਿੱਲੀ ਤੋਂ ਵਾਪਿਸ ਨਹੀਂ ਆਵਾਂਗੇ। ਇਹ ਪੱਕਾ ਫੈਸਲਾ ਹੋਇਆ ਹੈ ਕਿ ਜਾਂ ਜਿੱਤਾਂਗੇ ਜਾਂ ਇੱਥੇ ਹੀ ਮਰਾਂਗੇ ਪਰੰਤੂ ਬਿਨਾਂ ਮੋਰਚਾ ਜਿੱਤੇ ਵਾਪਿਸ ਨਹੀਂ ਆਵਾਂਗੇ।ਯੂਨੀਅਨ ਦੇ ਆਗੂ ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੌਰਜੀਵਾਲਾ, ਸੁਖਵਿੰਦਰ ਸਿੰਘ ਤੁੱਲੇਵਾਲ, ਬਹਾਦਰ ਸਿੰਘ ਚੌਂਹਠ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਬਾਵਾ ਸਿੰਘ, ਤਰਸੇਮ ਗੋਇਲ, ਡਾਇਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਰਾਉ ਗੁਜਿੰਦਰ ਸਿੰਘ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਵੱਲੋਂ ਕਰਮਚੰਦ ਭਾਰਦਵਾਜ ਅਤੇ ਹੋਰ ਮਾਰਕੀਟ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।ਇਸ ਤੋਂ ਅਲਾਵਾ ਕਿਸਾਨ ਮੋਰਚੇ ਦੇ ਯੂਥ ਵਿੰਗ ਨੇ ਵੀ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਯੁਵਾ ਕਿਸਾਨ ਆਗੂ ਤੇ ਪ੍ਰਧਾਨ ਦਿੱਤੁਪੁਰ ਕਮਲ ਢੀਂਡਸਾ ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰ ਦੀ ਲੀਲਾ ਭਵਨ ਵਿਖੇ ਪ੍ਰਸਿੱਧ ਮਾਰਕੀਟ ਵਿੱਚ ਖੁੱਲ੍ਹੀਆਂ ਦੁਕਾਨਾਂ, ਸ਼ੋ-ਰੂਮ ਅਤੇ ਹੋਰ ਦਫਤਰ ਵੀ ਬੰਦ ਕਰਵਾਏ। ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾਏ ਅਤੇ ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਦੀ ਜੰਮ ਕੇ ਆਲੋਚਨਾ ਕਰਦਿਆਂ ਨਾਅਰੇ ਲਾਏ ਤੇ ਕਾਲੇ ਕਾਨੂੰਨ ਰੱਦ ਕਰਨ ਲਈ ਕਿਹਾ।**Newsline Express*

Related Articles

Leave a Comment