???? ਪੀਆਈਐੱਮਟੀ ਵਿਖੇ “ਫਿੱਟ ਇੰਡੀਆ” ਤਹਿਤ ਯੋਗ ਕੈੰਪ ਲਗਾਇਆ
???? -ਤੰਦਰੁਸਤ ਦਿਮਾਗ ਤੇ ਨਿਰੋਗ ਸਰੀਰ ਹੀ ਨਵੇਂ-ਨਿਰੋਏ ਭਾਰਤ ਦੀ ਕਰੇਗਾ ਸਿਰਜ਼ਨਾ: ਡਾਇਰੈਕਟਰ ਡਾ. ਥਿੰਦ
ਰਾਜਪੁਰਾ 16 ਅਕਤੂਬਰ – ਰਾਜੇਸ਼ ਡਾਹਰਾ /ਨਿਊਜ਼ਲਾਈਨ ਐਕਸਪ੍ਰੈਸ -। ਸਥਾਨਕ ਪੀਆਈਐੱਮਟੀ ਕਾਲਜ ਵਿਖੇ ਭਾਰਤ ਸਰਕਾਰ ਤੇ ਐੱਨਐੱਸਐੱਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ “ਫਿੱਟ ਇੰਡੀਆ” ਪ੍ਰੋਗਰਾਮ ਤਹਿਤ ਯੋਗ ਕੈੰਪ ਲਗਾਇਆ ਗਿਆ। ਇਸ ਕੈੰਪ ‘ਚ ਏ.ਆਈ.ਸੀ.ਟੀ.ਈ. ਦੁਆਰਾ ਪ੍ਰਸਤਾਵਿਤ ਪ੍ਰੋਗਰਾਮ ਦੀ ਰੂਪ ਰੇਖਾ ਦੇ ਮੱਦੇਨਜ਼ਰ “ਫਿਟ ਇੰਡੀਆ” ਮੂਵਮੈਂਟ ਨਾਲ ਐਮਬੀਏ ਅਤੇ ਐਮਸੀਏ ਦੇ ਵਿਦਿਆਰਥੀਆਂ ਅਤੇ ਪੀਆਈਐੱਮਟੀ ਦੇ ਸਟਾਫ ਨੇ ਹਿੱਸਾ ਲਿਆ ਅਤੇ “ਯੋਗਾ” ਦੀਆਂ ਕਸਰਤਾਂ ਦੌਰਾਨ ਸ਼ਰੀਰ ਨੂੰ ਸੁੁਡੌਲ ਬਣਾਉਣ ਦਾ ਅਭਿਆਸ ਕੀਤਾ। ਇਸ ਕੈੰਪ ਦਾ ਉਦਘਾਟਨ ਡਾਇਰੈਕਟਰ ਪਟੇਲ ਮੈਮੋਰੀਅਲ ਸੁਸਾਇਟੀ ਡਾ. ਸੁਖਬੀਰ ਸਿੰਘ ਥਿੰਦ ਨੇ ਬਤੌਰ ਮੁੱਖ ਮਹਿਮਾਨ ਕੀਤਾ ਤੇ ਇਸ ਮੌਕੇ ਵਿਸ਼ੇਸ ਮਹਿਮਾਨ ਦੇ ਤੌਰ ‘ਤੇ ਡਾ. ਅਸ਼ਵਨੀ ਕੁਮਾਰ ਵਰਮਾ ਪ੍ਰਿੰਸੀਪਲ ਪਟੇਲ ਕਾਲਜ ਹਾਜ਼ਰ ਰਹੇ। ਇਸ ਮੌਕੇ ‘ਤੇ ਐਮਬੀਏ ਤੇ ਐਮਸੀਏ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਬੋਧਨ ਕਰਦਿਆਂ ਡਾ. ਸੁਖਬੀਰ ਸਿੰਘ ਥਿੰਦ ਨੇ ਕਿਹਾ ਕਿ ਨਵੇਂ-ਨਿਰੋਏ ਭਾਰਤ ਦੀ ਸਿਰਜ਼ਨਾ ਕਰਨ ਲਈ ਤੰਦਰੁਸਤ ਦਿਮਾਗ ਤੇ ਨਿਰੋਗ ਸਰੀਰ ਦੀ ਭੂਮਿਕਾ ਹੋਵੇਗੀ, ਇਸ ਲਈ ਹਰ ਇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਯੋਗ ਜਾਂ ਹੋਰ ਕਸਰਤਾਂ ਨਾਲ ਸ਼ਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਚੁਸਤ ਰੱਖਣ। ਡਾ. ਸੁੁਖਬੀਰ ਸਿੰਘ ਥਿੰਦ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਯੋਗ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਗਰਾਮ ਪ੍ਰਬੰਧਕ ਪ੍ਰੋ: ਜੋਤੀ ਮੋਂਗਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਸੰਦੀਪ ਕੁਮਾਰ, ਜਤਿਨ, ਮੈਡਮ ਮੰਜੂ ਤੇ ਰੋਹਿਤ ਹਾਜ਼ਰ ਸਨ।
*Newsline Express*