newslineexpres

Breaking News
Home Latest News ???? ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਚਾਰ ਥਾਵਾਂ ‘ਤੇ ਫੂਕੇ ਮੋਦੀ ਸਰਕਾਰ ਦੇ ਪੁਤਲੇ..

???? ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਚਾਰ ਥਾਵਾਂ ‘ਤੇ ਫੂਕੇ ਮੋਦੀ ਸਰਕਾਰ ਦੇ ਪੁਤਲੇ..

by Newslineexpres@1

???? ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਚਾਰ ਥਾਵਾਂ ‘ਤੇ ਫੂਕੇ ਮੋਦੀ ਸਰਕਾਰ ਦੇ ਪੁਤਲੇ..

????ਲਖਮੀਰਪੁਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ..

ਪਟਿਆਲਾ, 16 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –

ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਲਾ ਪਟਿਆਲਾ ਵਲੋਂ ਚਾਰ ਥਾਵਾਂ ‘ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਪਿੰਡ ਢੈਂਠਲ, ਮਹਿਮੁਦ ਮੰਡੀ, ਲੋਟ ਮੰਡੀ, ਧਰੇੜੀ ਜੱਟਾਂ ਟੂਲ ਪਲਾਜਾ ਵਿਖੇ ਪੁੱਤਲੇ ਫੂਕੇ ਗਏ। ਧਰੇੜੀ ਜੱਟਾਂ ਟੋਲ ਪਲਾਜਾ ‘ਤੇ ਜਿਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਦੱਸਿਆ ਕਿ ਲਖਮੀਰਪੁਰ ਵਿਖੇ ਚਾਰ ਕਿਸਾਨ ਸਾਥੀ ਅਤੇ ਇੱਕ ਪੱਤਰਕਾਰ ਅਸੀਸ ਮਿਸ਼ਰਾ ਵਲੋਂ ਗੱਡੀ ਚੜਾ ਕੇ ਸ਼ਹੀਦ ਕੀਤੇ ਗਏ। ਉਹਨਾਂ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਅਤੇ ਜਾਲਮ ਅਸ਼ੀਸ਼ ਮਿਸ਼ਰਾ, ਅਜੇ ਮਿਸ਼ਰਾ, ਮੋਦੀ, ਅਮਿਤ ਸ਼ਾਹ ਦੇ ਪੁਤਲੇ ਫੂਕੇ, ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਕਿ 18 ਤਰੀਕ ਨੂੰ 10 ਵਜੇ ਤੋਂ 4 ਵਜੇ ਤੱਕ ਰੇਲਵੇ ਸਟੇਸ਼ਨ ਪਟਿਆਲਾ ਰੇਲਾਂ ਰੋਕੀਆਂ ਜਾਣਗੀਆਂ। ਸਭਾ ਨੂੰ ਹਰਪ੍ਰੀਤ ਸਿੰਘ ਮਿੱਠੂ ਮਾਜਰਾ, ਪਵਨ ਪਸਿਆਣਾ, ਅਮਰੀਕ ਸਿੰਘ ਖਾਨਪੁਰ, ਭੁਪਿੰਦਰ ਸਿੰਘ ਆਲਮਪੁਰ, ਇੰਦਰਜੀਤ ਨੱਥੂਮਾਜਰਾ, ਰਾਮਕਰਣ ਸਿੰਘ ਧਰੇੜੀ ਜੱਟਾਂ, ਸੁਰਿੰਦਰਪਾਲ ਸਿੰਘ ਗੋਸਪੁਰ, ਸੁਰਿੰਦਰ ਮੋਹਨ ਸਿੰਘ ਪਟਿਆਲਾ, ਸਿਵਰਤਨ ਲੋਕ ਸੰਗਰਾਮ ਮੰਚ ਕਨਵੀਨਰ ਪਟਿਆਲਾ, ਮਨਜੀਤ ਸਿੰਘ ਕੋਲੀ, ਰਵਿੰਦਰ ਲੱਡੂ ਨੇ ਸੰਬੋਧਨ ਕੀਤਾ। ਇੰਦਰਮੋਹਨ ਜਿਲਾ ਖਜਾਨਚੀ ਵਲੋਂ ਆਏ ਇਕਾਈ ਪ੍ਰਧਾਨ ਅਤੇ ਸਾਰੇ ਬਲਾਕ ਆਗੂਆਂ ਦਾ ਅਤੇ ਹੋਰ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
*Newsline Express*

Related Articles

Leave a Comment