newslineexpres

Home ਮੁੱਖ ਪੰਨਾ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਜੇਲ੍ਹ ਚੋਂ ਰਿਹਾਅ

ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਜੇਲ੍ਹ ਚੋਂ ਰਿਹਾਅ

by Newslineexpres@1

ਮੁੰਬਈ,  30 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਘਿਰੇ ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਅੱਜ ਜੇਲ੍ਹ ਤੋਂ ਬਾਹਰ ਆ ਗਏ ਹਨ। ਸ਼ਾਹਰੁਖ ਵੀ ਆਰੀਅਨ ਨੂੰ ਲੈਣ ਲਈ ਜੇਲ੍ਹ ਦੇ ਬਾਹਰ ਪਹੁੰਚੇ। ਸ਼ੁੱਕਰਵਾਰ ਦੁਪਹਿਰ ਕਰੀਬ 3:30 ਵਜੇ ਜ਼ਮਾਨਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਸੈਸ਼ਨ ਕੋਰਟ ਨੇ ਰਿਹਾਈ ਦੇ ਹੁਕਮ ਵੀ ਜਾਰੀ ਕਰ ਦਿੱਤੇ ਸੀ ਪਰ ਪੇਪਰ ਸਮੇਂ ਸਿਰ ਆਰਥਰ ਰੋਡ ਜੇਲ੍ਹ ਨਹੀਂ ਪਹੁੰਚ ਸਕੇ, ਜਿਸ ਕਾਰਨ ਸ਼ੁਕਰਵਾਰ ਨੂੰ ਆਰੀਅਨ ਦੀ ਰਿਹਾਈ ਨਹੀਂ ਹੋ ਸਕੀ। ਅੱਜ ਸਵੇਰੇ 5:30 ਵਜੇ ਜੇਲ੍ਹ ਪ੍ਰਸ਼ਾਸਨ ਨੇ ਆਰਥਰ ਰੋਡ ਜੇਲ੍ਹ ਦਾ ਜ਼ਮਾਨਤ ਬਾਕਸ ਖੋਲ੍ਹਿਆ ਤਾਂ ਉਸ ਵਿੱਚ ਆਰੀਅਨ ਖ਼ਾਨ ਦੀ ਜ਼ਮਾਨਤ ਦੀ ਕਾਪੀ ਸਾਹਮਣੇ ਆਈ। ਆਰੀਅਨ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ। ਦੱਸ ਦਈਏ ਕਿ ਅਦਾਕਾਰਾ ਜੂਹੀ ਚਾਵਲਾ ਨੇ ਆਰੀਅਨ ਦੀ ਜ਼ਮਾਨਤ ਲਈ ਹੈ।

Related Articles

Leave a Comment