newslineexpres

Home Himachal ???? ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਅਤੇ ਦੀਵਾਰਾਂ ਉਤੇ ਖਾਲਿਸਤਾਨੀ ਝੰਡੇ ਲਗਾਏ ਜਾਣ ਦੇ ਮਾਮਲੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਟਨਾ ਦੀ ਸਖ਼ਤ ਨਿਖੇਧੀ

???? ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਅਤੇ ਦੀਵਾਰਾਂ ਉਤੇ ਖਾਲਿਸਤਾਨੀ ਝੰਡੇ ਲਗਾਏ ਜਾਣ ਦੇ ਮਾਮਲੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਟਨਾ ਦੀ ਸਖ਼ਤ ਨਿਖੇਧੀ

by Newslineexpres@1

???? ਧਰਮਸ਼ਾਲਾ ਦੇ ਵਿਧਾਨ ਸਭਾ ਗੇਟ ਅਤੇ ਦੀਵਾਰਾਂ ਉਤੇ ਖਾਲਿਸਤਾਨੀ ਝੰਡੇ ਲਗਾਏ ਜਾਣ ਦੇ ਮਾਮਲੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਟਨਾ ਦੀ ਸਖ਼ਤ ਨਿਖੇਧੀ

???? ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 8 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਵਿਧਾਨ ਸਭਾ ਦੀਆਂ ਦੀਵਾਰਾਂ ਉਤੇ ਖਾਲਿਸਤਾਨ ਲਿਖ ਕੇ ਗੇਟ ਉਤੇ ਖਾਲਿਸਤਾਨੀ ਝੰਡੇ ਲਗਾਏ ਜਾਣ ਦੀ ਘਟਨਾ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਉਹਨਾਂ ਨੇ ਇਕ ਟਵੀਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੇਟ ਅਤੇ ਦੀਵਾਰਾਂ ਉਤੇ ਖਾਲਿਸਤਾਨ ਦੇ ਝੰਡੇ ਲਗਾਉਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਾ ਹਾਂ। ਇਹ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਹਨ ਜੋ ਸਾਡੇ ਦੇਸ਼ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੈਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।” *Newsline Express*

Related Articles

Leave a Comment