newslineexpres

Breaking News
Home Information ਪਟਿਆਲਾ ਜ਼ਿਲ੍ਹੇ ਵਿੱਚ 2 ਕੋਵਿਡ ਪੋਜ਼ੀਟਿਵ ਅਤੇ 19 ਡੇਂਗੂ ਦੇ ਕੇਸ ਹੋਏ ਰਿਪੋਰਟ

ਪਟਿਆਲਾ ਜ਼ਿਲ੍ਹੇ ਵਿੱਚ 2 ਕੋਵਿਡ ਪੋਜ਼ੀਟਿਵ ਅਤੇ 19 ਡੇਂਗੂ ਦੇ ਕੇਸ ਹੋਏ ਰਿਪੋਰਟ

by Newslineexpres@1

ਪਟਿਆਲਾ, 8 ਨਵੰਬਰ – ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿੱਚ ਪ੍ਰਾਪਤ 1041 ਕੋਵਿਡ ਰਿਪੋਰਟਾਂ ਵਿਚੋਂ 2 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 1 ਰਾਜਪੁਰਾ ਅਤੇ 1 ਨਾਭਾ ਨਾਲ ਸਬੰਧਤ ਹੈ। ਮਿਸ਼ਨ ਫਹਿਤ ਤਹਿਤ 3 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 7 ਹੈ।

ਜ਼ਿਲ੍ਹੇ ਵਿੱਚ ਡੇਂਗੂ ਦੇ 19 ਨਵੇਂ ਕੇਸ ਰਿਪੋਰਟ ਹੋਏ ਹਨ ਜਿਨ੍ਹਾਂ ਵਿਚੋ 14 ਕੇਸ ਸ਼ਹਿਰੀ ਏਰੀਏ ਨਾਲ ਅਤੇ 5 ਕੇਸ ਪਿੰਡਾਂ ਵਿਚੋਂ ਰਿਪੋਰਟ ਹੋਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਕੁੱਲ ਕੇਸਾਂ ਦੀ ਗਿਣਤੀ 757 ਹੋ ਗਈ ਹੈ। ਰਾਜਪੁਰਾ ਦੇ ਢੇਹਾ ਬਸਤੀ ਵਿੱਚੋਂ 4 ਹੋਰ ਡਾਇਰੀਆ ਦੇ ਕੇਸ ਸਿਵਲ ਹਸਪਤਾਲ ਰਾਜਪੁਰਾ ‘ਚ ਰਿਪੋਰਟ ਹੋਣ ਤੇ ਕੁੱਲ ਡਾਇਰੀਆ ਦੇ ਕੇਸਾਂ ਦੀ ਗਿਣਤੀ 43 ਹੋ ਗਈ ਹੈ।

Related Articles

Leave a Comment