ਚੰਡੀਗੜ੍ਹ, 12 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਮ ਆਦਮੀ ਪਾਰਟੀ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪਹਿਲੀ ਲਿਸਟ ਜਾਰੀ ਕਰਦਿਆਂ 10 ਵਿਧਾਇਕਾਂ ਨੂੰ ਮੁੜ ਤੋਂ ਉਮੀਦਵਾਰ ਬਣਾਇਆ ਹੈ ਪਾਰਟੀ ਵਿੱਚ ਪਿਛਲੇ ਕਈ ਦਿਨਾਂ ਤੋਂ ਉਮੀਦਵਾਰ ਨਾ ਐਲਾਨਣ ਕਰਕੇ ਪਾਰਟੀ ਵਿੱਚ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਸੀ ਪਿਛਲੇ ਦਿਨਾਂ ਦੌਰਾਨ ਰੁਪਿੰਦਰ ਕੌਰ ਰੂਬੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਜਦਕਿ ਕੱਲ੍ਹ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹੀ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵੀ ਕਾਂਗਰਸ ਦੇ ਸਮਰਥਨ ਕਰ ਚੁੱਕੇ ਹਨ ਜਿਹੜੇ ਜਲਦੀ ਹੀ ਰਸਮੀ ਤੌਰ ਤੇ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਪੰਜਾਬ ਨੇ ਅਗਾਮੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਪਹਿਲੀ ਲਿਸਟ ਵਿਚ 10 ਉਮੀਦਵਾਰਾਂ ਦੇ ਨਾਂ ਹਨ ਗਡ਼ਸ਼ੰਕਰ ਤੋਂ ਜੈ ਕਿਸ਼ਨ ਰੋਡ਼ੀ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਬਿਲਾਸਪੁਰ,ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ, ਦਿਡ਼ਬਾ ਤੋਂ ਹਰਪਾਲ ਸਿੰਘ ਚੀਮਾ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਕੋਟਕਪੁਰਾ ਤੋਂ ਕੁਲਤਾਰ ਸਿੰਘ ਸੰਧਵਾਂ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧਰਾਮ, ਸੁਨਾਮ ਤੋਂ ਅਮਨ ਅਰੋਡ਼ਾ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਮਹਿਲ ਕਲਾਂ ਕੁਲਵੰਤ ਪੰਡੋਰੀ ਉਮੀਦਵਾਰ ਹਨ