???? PSPCL ਨੂੰ ਮਿਲੇ ਦੋ ਨਵੇਂ ਡਾਇਰੈਕਟਰ
???? ਇੰਜੀ. ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ ਤੇ ਸੀ.ਏ. ਵਿਨੋਦ ਬੰਸਲ ਵਿੱਤ ਡਾਇਰੈਕਟਰ ਨਿਯੁਕਤ
ਪਟਿਆਲਾ, 10 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਨੇ ਇੰਜੀ. ਹਰਜੀਤ ਸਿੰਘ ਨੂੰ ਦੋ ਸਾਲਾਂ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਾ ਡਾਇਰੈਕਟਰ ਜਨਰੇਸ਼ਨ ਨਿਯੁਕਤ ਕੀਤਾ ਹੈ। ਪਟਿਆਲਾ ਦੇ ਵਸਨੀਕ ਹਰਜੀਤ ਸਿੰਘ ਨੂੰ ਥਰਮਲ ਹਾਈਡਲ ਪਾਵਰ ਸਟੇਸ਼ਨਾਂ ਵਿੱਚ ਡਿਜ਼ਾਈਨ, ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਦੇ ਖੇਤਰ ਵਿੱਚ ਲਗਭਗ 30 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਨੇ ਬੀ.ਬੀ.ਐਮ.ਬੀ. ਦੀਆਂ ਤਕਨੀਕੀ ਕਮੇਟੀ ਮੀਟਿੰਗਾਂ ਅਤੇ ਖਰੀਦ ਕਮੇਟੀ ਮੀਟਿੰਗਾਂ ਵਿੱਚ ਪੀ.ਐਸ.ਪੀ.ਸੀ.ਐਲ. ਦੀ ਨੁਮਾਇੰਦਗੀ ਵੀ ਕੀਤੀ ਸੀ। ਆਪਣੀ ਨਿਯੁਕਤੀ ‘ਤੇ ਪ੍ਰਤੀਕਿਰਿਆ ਕਰਦਿਆਂ, ਇੰਜੀ. ਹਰਜੀਤ ਸਿੰਘ ਨੇ ਕਿਹਾ ਕਿ ਨਵੀਂ ਨਿਯੁਕਤੀ ਨੇ ਉਨ੍ਹਾਂ ਨੂੰ ਪੰਜਾਬ ਦੇ ਊਰਜਾ ਖੇਤਰ ਲਈ ਕੁਸ਼ਲ ਅਤੇ ਇਮਾਨਦਾਰ ਸੇਵਾ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ ਹੈ।
