newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Information ਪਟਿਆਲਾ ‘ਚ ਮੀਡੀਆ ਐਸੋਸੀਏਸ਼ਨ ਹੋਈ ਮਜ਼ਬੂਤ; ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਅਤੇ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਹੋਏ ਇੱਕਜੁੱਟ

ਪਟਿਆਲਾ ‘ਚ ਮੀਡੀਆ ਐਸੋਸੀਏਸ਼ਨ ਹੋਈ ਮਜ਼ਬੂਤ; ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਅਤੇ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਹੋਏ ਇੱਕਜੁੱਟ

by Newslineexpres@1

-ਅਨੁਰਾਗ ਸ਼ਰਮਾ ਦੀ ਪ੍ਰਧਾਨਗੀ ਵਿੱਚ ਅਸ਼ੋਕ ਵਰਮਾ ਬਣੇ ਚੇਅਰਮੈਨ ਅਤੇ ਜਗਦੀਸ਼ ਗੋਇਲ ਮੀਤ ਪ੍ਰਧਾਨ

ਪਟਿਆਲਾ, 27 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਭਾਸ਼ਾ ਵਿਭਾਗ ਦੇ ਨੇਡ਼ੇ ਸਥਿਤ ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਦੇ ਦਫਤਰ ਵਿਖੇ ਹੋਈ ਇਕ ਮੀਟਿੰਗ ਵਿੱਚ ਪਟਿਆਲਾ ਦੀਆਂ ਦੋ ਮੀਡੀਆ ਜਥੇਬੰਦੀਆਂ ਆਪਸ ਵਿਚ ਇੱਕਜੁੱਟ ਹੋਈਆਂ। ਇਲੈਕਟ੍ਰਾਨਿਕ ਮੀਡੀਆ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਪਟਿਆਲਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਰਮਾ ਅਤੇ ਉਨ੍ਹਾਂ ਦੇ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਦੋਨਾਂ ਹੀ ਕਲੱਬਾਂ ਦੇ ਆਪਸ ਵਿੱਚ ਮਿਲਣ ‘ਤੇ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ‘ਤੇ ਅਸ਼ੋਕ ਵਰਮਾ ਜੀ ਨੇ ਕਿਹਾ ਕਿ ਦੋਨੋਂ ਕਲੱਬਾਂ ਦੇ ਮਿਲਣ ਕਾਰਨ ਅੱਜ ਪਟਿਆਲਾ ਦੀ ਮੀਡੀਆ ਨੂੰ ਇਕ ਨਵੀਂ ਤਾਕਤ ਮਿਲੀ ਹੈ। ਅੱਜ ਹੋਈ ਮੀਟਿੰਗ ਵਿਚ ਸਾਰਿਆਂ ਦੀ ਸਹਿਮਤੀ ਨਾਲ ਅਸ਼ੋਕ ਵਰਮਾ ਜੀ ਨੂੰ ਇਲੈਕਟ੍ਰੋਨਿਕ ਮੀਡੀਆ ਵੈੱਲਫੇਅਰ ਕਲੱਬ ਦਾ ਚੇਅਰਮੈਨ ਵਜੋਂ ਅਤੇ ਜਗਦੀਸ਼ ਗੋਇਲ ਜੀ ਨੂੰ ਵਾਈਸ ਪ੍ਰਧਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਮੌਜੂਦ ਦੋਹਾਂ ਹੀ ਸੰਗਠਨਾਂ ਦੇ ਇੱਕਜੁੱਟ ਹੋਏ ਪੱਤਰਕਾਰਾਂ ਨੇ ਦੋਨੋਂ ਕਲੱਬਾਂ ਦੇ ਇਕੱਠੇ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਭਵਿੱਖ ਵਿੱਚ ਇਕਜੁੱਟ ਹੋ ਕੇ ਦੇਸ਼ ਅਤੇ ਸਮਾਜ ਦੀ ਬੇਹਤਰੀ ਲਈ ਮਿਲ ਕੇ ਕੰਮ ਕਰਨ ਦੇ ਨਾਲ ਨਾਲ ਪੱਤਰਕਾਰੀ ਦੇ ਹੱਕਾਂ ਲਈ ਸੱਚੀ ਅਤੇ ਨੇਕ ਸੋਚ ਨੂੰ ਸਮਾਜ ਵਿੱਚ ਰੱਖਣ ਦਾ ਪ੍ਰਣ ਲਿਆ।
ਇਸ ਮੌਕੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਸਰਪ੍ਰਸਤ ਜਸਵੀਰ ਸਿੰਘ ਸੁਖੀਜਾ, ਪੰਮੀ ਬੇਦੀ, ਜਰਨਲ ਸਕੱਤਰ ਚਰਨਜੀਤ ਕੋਹਲੀ, ਸਕੱਤਰ ਕੁਲਵਿੰਦਰ ਘੁੰਮਣ, ਪੀ. ਆਰ. ਓ ਕਿਰਨ ਵਸ਼ਿਸ਼ਟ, ਖਜ਼ਾਨਚੀ ਬਲਜੀਤ ਬਲੀ, ਤਾਲਮੇਲ ਸਕੱਤਰ ਬਿੰਦਰ ਬਾਤਿਸ਼, ਕਾਰਜਕਾਰਨੀ ਸਕੱਤਰ ਭਰਤ ਭੂਸ਼ਣ, ਸੁਦਰਸ਼ਨ ਮਿੱਤਲ, ਜੀਤੇਸ਼ ਜੋਲੀ, ਪ੍ਰਿੰਸ, ਬਲਜੀਤ ਬੇਦੀ, ਸੰਨੀ, ਪਵਨ ਸਿੰਗਲਾ, ਚਰਨਜੀਤ ਚੰਨੀ, ਅਨਿਲ ਵਰਮਾ, ਇਕਬਾਲ ਸਿੰਘ ਨੌਗਾਂਵਾ, ਰਿੰਕੂ, ਜੋਨਸਨ, ਸੁਰਜੀਤ ਗਰੋਵਰ, ਤਰਨ ਠੁੱਕਰਾਲ ਅਤੇ ਹੋਰ ਪੱਤਰਕਾਰ ਮੌਜੂਦ ਸਨ।

Related Articles

Leave a Comment