newslineexpres

Joe Rogan Podcasts You Must Listen
Home ਪੰਜਾਬ ਘਨੋਰ ਵਿਧਾਇਕ ਜਲਾਲਪੁਰ ਨੇ ਕੀਤੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ

ਘਨੋਰ ਵਿਧਾਇਕ ਜਲਾਲਪੁਰ ਨੇ ਕੀਤੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ

by Newslineexpres@1

ਰਾਜਪੁਰਾ, 8 ਦਸੰਬਰ – ਰਾਜੇਸ਼ ਡਾਹਰਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਘਨੌਰ ਤੋ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਲੋਕ ਸਮੱਸਿਆ ਦਾ ਹੱਲ ਕਰਨਾ ਹੀ ਉਨ੍ਹਾਂ ਦਾ ਪਹਿਲਾ ਫਰਜ਼ ਹੈ ਤੇ ਫੋਕੀ ਬਿਆਨਬਾਜ਼ੀ ਨਾਲ ਮੁੱਦੇ ਕੇ ਹੱਲ ਨਹੀਂ ਹੁੰਦੇ। ਇਸ ਲਈ ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਲੂੰ ਆਪਣੀ ਮੁਸ਼ਕਲ ਸਮਝਦੇ ਹੋਏ ਹੱਲ ਕਰਦੇ ਹਨ। ਉਨ੍ਹਾਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਲੋਕਾਂ ਨਾਲ ਰੱਖੀ ਇੱਕ ਭਰਵੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਮਦਨ ਲਾਲ ਜਲਾਲਪੁਰ ਨੇ ਆਖਿਆ ਹਲਕਾ ਘਨੌਰ ‘ਤੇ ਹੁਣ ਤੱਕ 2 ਹਜ਼ਾਰ ਕਰੋੜ ਰੁਪਏ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਵਿੱਚ ਵਿਚਰਨਾ ਅਤੇ ਉਨ੍ਹਾਂ ਕੋਲ ਜਾਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਜਿਸ ਗਤੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਲਈ ਵਿਕਾਸ ਦੇ ਰਾਹ ਖੋਲ ਰਹੇ ਹਨ।ਉਸਤੋ ਸਪੱਸ਼ਟ ਹੈ ਕਿ ਲੋਕ ਕਾਂਗਰਸ ਦਾ ਸਾਥ ਕਦੇ ਵੀ ਨਹੀ ਛੱਡਣਗੇ।
ਵਿਧਾਇਕ ਜਲਾਲਪੁਰ ਨੇ ਆਖਿਆ ਕਿ ਅਕਾਲੀ ਦਲ ਅਤੇ ਤੇ ਆਪ ਪਾਰਟੀਆਂ ਦੇ ਲੀਡਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਲੋਕਾਂ ਦਾ ਉਨ੍ਹਾਂ ਵੱਲ ਜਰਾ ਵੀ ਧਿਆਨ ਨਹੀ ਹੈ ਕਿਉਕਿ ਲੋਕ ਆਪਣੇ ਮੁੱਦੇ ਕਾਂਗਰਸ ਕੋਲੋ ਹੱਲ ਕਰਵਾ ਰਹੇ ਹਨ। ਇਸਲਈ ਲੋਕਾਂ ਦੀ ਹਰਮਨ ਪਿਆਰੀ ਬਣ ਚੁੱਕੀ ਕਾਂਗਰਸ ਇੱਕ ਵਾਰ ਫਿਰ ਤੋ ਰਿਕਾਰਡ ਤੋੜ ਜਿੱਤ ਲਈ ਤਿਆਰ ਬਰ ਤਿਆਰ ਹੈ।ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋ ਮੌਕੇ ਤੇ ਹੀ ਕਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ। ਇਸ ਮੌਕੇ ਕੇਸਰ ਸਿੰਘ, ਜੰਗੀਰ ਸਿੰਘ, ਸੈਕਟਰੀ ਹਾਕਮ ਸਿੰਘ, ਹਰਵਿੰਦਰ ਪੰਡਿਤ, ਪ੍ਰਧਾਨ ਰਾਮ ਸ਼ਰਨ ਗੱਡਰੀਆ ਬਰਾਦਰੀ, ਦਰਬਾਰਾ ਸਿੰਘ, ਪੰਚ ਬਚਿੱਤਰ ਸਿੰਘ, ਪੰਚ ਅਮਰੀਕ ਸਿੰਘ, ਬਾਰਾ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।

Related Articles

Leave a Comment