ਪਟਿਆਲਾ, 31 ਦਸੰਬਰ – ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿੱਚ 71 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 61 ਪਟਿਆਲਾ ਸ਼ਹਿਰ, 3 ਨਾਭਾ, 1 ਰਾਜਪੁਰਾ, 4 ਬਲਾਕ ਭਾਦਸੋਂ, 1 ਬਲਾਕ ਕੋਲੀ ਅਤੇ 1 ਬਲਾਕ ਹਰਪਾਲਪੁਰ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 160 ਹੋ ਗਈ ਹੈ ਅਤੇ 1 ਕੋਵਿਡ ਪੋਜ਼ੀਟਿਵ ਮਰੀਜ ਦੀ ਮੌਤ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 1364 ਹੋ ਗਈ ਹੈ।
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਥਾਪਰ ਕਾਲਜ ਵਿੱਚੋਂ ਬੀਤੇ ਦਿਨੀਂ ਤੱਕ ਲਏ 200 ਸੈਂਪਲਾਂ ਵਿੱਚੋਂ ਹੁਣ ਤੱਕ 27 ਕੇਸ ਪੋਜ਼ੀਟਿਵ ਆ ਚੁੱਕੇ ਹਨ ਅਤੇ ਅੱਜ ਵੀ 150 ਦੇ ਕਰੀਬ ਹੋਰ ਕੋਵਿਡ ਸੈਂਪਲ ਕੰਟੈਕਟ ਟਰੇਸਿੰਗ ਅਤੇ ਸੰਪਰਕ ਵਿੱਚ ਆਏ ਵਿਦਿਆਰਥੀਆਂ ਦੇ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ 3 ਪੋਜ਼ੀਟਿਵ ਕੇਸ ਐਨ.ਆਈ.ਐਸ (NIS) ਵਿਚੋਂ ਵੀ ਰਿਪੋਰਟ ਹੋਏ ਹਨ।