ਚਰਨਜੀਤ ਸਿੰਘ ਚੰਨੀ ਦੇ ਪਤਨੀ, ਪੁੱਤਰ ਅਤੇ ਨੂੰਹ ਦੀ ਰਿਪੋਰਟ ਪੋਜ਼ੀਟਿਵ
ਚੰਡੀਗੜ੍ਹ, 7 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵੀ ਕੋਰੋਨਾ ਦੀ ਐਂਟਰੀ ਹੋ ਗਈ ਹੈ। ਉਹਨਾਂ ਦੀ ਪਤਨੀ, ਬੇਟਾ ਤੇ ਨੂੰਹ ਕੋਰੋਨਾ ਪਾਜ਼ੇਟਿਵ ਆਏ ਹਨ। ਜ਼ਿਲ੍ਹਾ ਐਪੀਡੈਮੀਆਲੋਜਿਸਟ ਡਾ ਹਰਮਨਦੀਪ ਬਰਾੜ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ, ਪੁੱਤਰ ਤੇ ਨੂੰਹ ਨੂੰ ਕੋਰੋਨਾ ਵਾਇਰਸ ਦਾ ਲਾਗ ਪਾਇਆ ਗਿਆ ਹੈ।