ਉੱਤਰਾਖੰਡ, 11 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦਿਆਂ 14 ਜਨਵਰੀ ਨੂੰ ‘ਮਕਰ ਸੰਕ੍ਰਾਂਤੀ’ ਮੌਕੇ ਸ਼ਰਧਾਲੂਆਂ ਦੇ ਪਵਿੱਤਰ ਇਸ਼ਨਾਨ ਕਰਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ‘ਹਰਿ ਕੀ ਪੌੜੀ’ ਖੇਤਰ ਵਿਚ ਵੀ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ ਹੈ। 14 ਜਨਵਰੀ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦਾ ਕਰਫ਼ਿਊ ਲਗਾਇਆ ਜਾਵੇਗਾ। ਇਸੇ ਤਰ੍ਹਾਂ ਹੀ ਰਿਸ਼ੀਕੇਸ਼ ਵਿੱਚ ਵੀ ਗੰਗਾ ਇਸ਼ਨਾਨ ‘ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ।
previous post