newslineexpres

Joe Rogan Podcasts You Must Listen
Home Information ਪਟਿਆਲਾ ‘ਚ ਕਾਂਗਰਸੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਪਟਿਆਲਾ ‘ਚ ਕਾਂਗਰਸੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

by Newslineexpres@1

ਪਟਿਆਲਾ, 11 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਸਾਬਕਾ ਕਾਂਗਰਸੀ ਸਰਪੰਚ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਪਿੰਡ ਝਿੱਲ ਦੇ ਸਾਬਕਾ ਸਰਪੰਚ ਤਾਰਾ ਦੱਤ ਦੇ ਦੋ ਤੋਂ ਤਿੰਨ ਗੋਲੀਆਂ ਲੱਗੀਆਂ ਹਨ, ਜਿਸਨੂੰ ਗੰਭੀਰ ਹਾਲਤ ਵਿਚ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਫਿਲਹ‍ਾਲ ਥਾਣਾ ਤਿ੍ਰਪੜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਸ.ਪੀ ਸਿਟੀ ਹਰਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਸਰਪੰਚ ਤਾਰਾ ਦੱਤ ਪਟਿਆਲਾ ਦੇ ਤ੍ਰਿਪੜੀ ਦੇ ਵਿਕਾਸ ਨਗਰ ਵਿਖੇ ਆਪਣੀ ਨਵੀਂ ਬਣ ਰਹੀ ਕੋਠੀ ਵਿੱਚ ਮਜ਼ਦੂਰਾਂ ਲਈ ਚਾਹ ਲੈ ਕੇ ਆਇਆ ਸੀ। ਇਸੇ ਦੌਰਾਨ ਹੀ ਕਾਰ ਸਵਾਰਾਂ ਵੱਲੋਂ ਤਾਰਾ ਦੱਤ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।

Related Articles

Leave a Comment