ਪਟਿਆਲਾ, 11 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 3352 ਕੋਵਿਡ ਰਿਪੋਰਟਾਂ ਵਿਚੋਂ 909 ਕੇਸ ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 609, ਨਾਭਾ 32, ਸਮਾਣਾ 22, ਰਾਜਪੁਰਾ 61, ਬਲਾਕ ਭਾਦਸੋਂ ਤੋਂ 33, ਬਲਾਕ ਕੋਲੀ 47, ਬਲਾਕ ਹਰਪਾਲਪੁਰ ਤੋਂ 24, ਬਲਾਕ ਤੋਂ 26, ਦੁਧਨਸਾਧਾ ਤੋਂ 30 ਅਤੇ ਬਲਾਕ ਸ਼ੁਤਰਾਣਾ ਤੋਂ 25 ਪੋਜ਼ੀਟਿਵ ਕੇਸ ਪਾਏ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4468 ਹੋ ਗਈ ਹੈ ਅਤੇ ਅੱਜ ਦੋ ਹੋਰ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1374 ਹੋ ਗਈ ਹੈ।