????ਅਕਾਲੀ ਦਲ ਨੂੰ ਜਿਤਾਉਣ ਲਈ ਸਮੂਹ ਹਲਕੇ ਦੇ ਲੋਕਾਂ ਨੂੰ ਕਰਾਂਗੇ ਲਾਮਬੰਦ : ਦਲਜੀਤ ਕੌਰ
ਪਟਿਆਲਾ, 21 ਜਨਵਰੀ – ਰਜਨੀਸ਼ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ। ਇਸਦੇ ਤਹਿਤ ਹੀ ਆਪਣੀਆਂ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਟਿਆਲਾ ਜ਼ਿਲ੍ਹੇ ਦੇ ਇਸਤਰੀ ਵਿੰਗ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਦਿਆਂ ਪ੍ਰਸਿੱਧ ਸਿਆਸੀ ਮਹਿਲਾ ਆਗੂ ਦਲਜੀਤ ਕੌਰ ਨੂੰ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ ਨਾਲ ਹਲਕਾ ਨਿਵਾਸੀਆਂ ਵਿਚ ਖੁਸ਼ੀ ਦੇ ਨਾਲ ਭਾਰੀ ਜੋਸ਼ ਵੇਖਣ ਨੂੰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਉਚੇਚੇ ਤੌਰ ਉੱਤੇ ਹਲਕਾ ਸਨੌਰ ਦੇ ਪਿੰਡ ਬੋਹੜ ਪੁਰ ਵਿਖੇ ਪਹੁੰਚ ਕੇ ਮੈਡਮ ਦਲਜੀਤ ਕੌਰ ਦੀ ਜਨਰਲ ਸਕੱਤਰ ਵਜੋਂ ਨਿਯੁਕਤੀ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਗੁਰਦੀਪ ਸਿੰਘ ਸ਼ੇਖੂਪੁਰਾ ਪ੍ਰਧਾਨ ਬੀਸੀ ਵਿੰਗ ਜ਼ਿਲ੍ਹਾ ਪਟਿਆਲਾ, ਭੂਪਿੰਦਰ ਸਿੰਘ, ਕੁਲਦੀਪ ਸਿੰਘ ਹਰਪਾਲ ਪੁਰ ਸਰਕਲ ਪ੍ਰਧਾਨ, ਗੁਰਦੇਵ ਸਿੰਘ ਬਹਾਦੁਰਗੜ੍ਹ, ਹਰਪਾਲ ਸਿੰਘ ਵਿਰਕ, ਸਿਕੰਦਰ ਸਿੰਘ ਬੋਹੜ ਪੁਰ, ਕਾਰਜ ਸਿੰਘ ਸਮਸ ਪੁਰ, ਰਣਜੀਤ ਬਾਜਵਾ ਸਮੇਤ ਹੋਰ ਆਗੂ ਅਤੇ ਭਾਰੀ ਗਿਣਤੀ ਵੋਟਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਇਥੇ ਪਹੁੰਚਣ ਉਤੇ ਸਵਾਗਤ ਅਤੇ ਸਨਮਾਨ ਕੀਤਾ ਅਤੇ ਭਰੋਸਾ ਦੁਆਇਆ ਕਿ ਉਹ ਮੈਡਮ ਦਲਜੀਤ ਕੌਰ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਲਈ ਇੱਕਮੁੱਠ ਹੋ ਕੇ ਹਰ ਸੰਭਵ ਕੋਸ਼ਿਸ਼ ਕਰਨਗੇ।