???? ਭਾਜਪਾ ਨੇਤਾ ਸ਼ਾਮ ਸੁੰਦਰ ਵਧਵਾ ਅਤੇ ਐਡਵੋਕੇਟ ਕਿਸ਼ਨ ਸਿੰਘ ਸਾਥੀਆਂ ਸਮੇਤ ‘ਆਪ’ ਪਾਰਟੀ ਵਿਚ ਸ਼ਾਮਿਲ
ਰਾਜਪੁਰਾ/ਪਟਿਆਲਾ, 5 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ / ਰਾਜੇਸ਼ ਡਾਹਰਾ – ਅਖਿਲ ਭਾਰਤੀਯ ਬਹਾਵਲਪੁਰ ਮਹਾਸੰਘ ਰਾਸ਼ਟਰੀ ਦੇ ਉਪ ਪ੍ਰਧਾਨ ਅਤੇ ਬੀਜੇਪੀ ਦੇ ਪੰਜਾਬ ਇੰਚਾਰਜ ਸ਼ਾਮ ਸੁੰਦਰ ਵਧਵਾ ਅਤੇ ਐਡਵੋਕੇਟ ਕਿਸ਼ਨ ਸਿੰਘ ਨੇ ਹਲਕਾ ਉਮੀਦਵਾਰ ਨੀਨਾ ਮਿੱਤਲ ਦੀ ਅਗਵਾਈ ਵਿੱਚ ਆਪਣੇ ਸਾਥੀਆਂ ਸਮੇਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ, ਜਿਥੇ ਆਪ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਪਾਰਟੀ ਦਾ ਸਿਰੋਪਾ ਪਾ ਕੇ ਸਾਰਿਆਂ ਦਾ ਸਵਾਗਤ ਕੀਤਾ। ਦੱਸਿਆ ਗਿਆ ਕਿ ਸ਼ਾਮ ਸੁੰਦਰ ਵਧਵਾ ਨੇ ਬੀਜੇਪੀ ਦੀ ਮਾੜੀ ਕਾਰਗੁਜ਼ਾਰੀ ਤੇ ਆਪ ਦੀ ਵਧੀ ਲੋਕਪ੍ਰਿਅਤਾ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਨੀਤੀ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਗਏ ਜਿਸ ਨਾਲ ਬੀਜੇਪੀ ਨੂੰ ਝਟਕਾ ਤੇ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਹੈ। ਨਿਊਜ਼ਲਾਈਨ ਐਕਸਪ੍ਰੈਸ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਾਮ ਸੁੰਦਰ ਵਧਵਾ ਨੇ ਮੈਡਮ ਨੀਨਾ ਮਿੱਤਲ ਤੇ ਸੁਸ਼ੀਲ ਗੁਪਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਬੀਜੇਪੀ ਪਾਰਟੀ ਦਾ ਸਦਾ ਵਫ਼ਾਦਾਰ ਰਿਹਾ ਹਾਂ ਪਰ ਪਾਰਟੀ ਨੇ ਕਦਰ ਨਹੀਂ ਪਾਈ ਤੇ ਬੀਜੇਪੀ ਦੀਆਂ ਨੀਤੀਆਂ ਨੇ ਮੈਨੂੰ ਆਹਤ ਕੀਤਾ ਹੈ, ਇਸ ਲਈ ਮੈਂ ਬੀਜੇਪੀ ਨੂੰ ਅਲਵਿਦਾ ਕਹਿ ਕੇ ਆਪ ਨਾਲ ਕੰਮ ਕਰਨ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੇਰੀ ਆਉਣ ਵਾਲੇ ਦਿਨਾਂ ਵਿਚ ਜਿਥੇ ਡਿਊਟੀ ਲਗਾਵੇਗੀ ਮੈਂ ਪੂਰੇ ਤਨ ਮਨ ਨਾਲ ਉੱਥੇ ਡਿਉਟੀ ਦੇਵਾਂਗਾ। ਉਨ੍ਹਾਂ ਨੇ ਬਹਾਵਲਪੁਰ ਮਹਾਂ ਸੰਘ ਨੂੰ ਰਾਜਨੀਤੀ ਤੋਂ ਦੂਰ ਦੱਸਿਆ ਤੇ ਕਿਹਾ ਕਿ ਮਹਾਂ ਸੰਘ ਦੇ ਰਾਸ਼ਟਰੀ ਪ੍ਰਧਾਨ ਹੋਣਾ ਤੇ ਰਾਜਨੀਤੀ ਦੋਵੇਂ ਅਲੱਗ ਅਲੱਗ ਗੱਲਾਂ ਹਨ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਕ੍ਰਿਸ਼ਨ ਸਿੰਘ ਬਾਰ ਕੌਂਸਲ ਮੈਂਬਰ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਸਮੇਤ ਹੋਰ ਕਈ ਭਾਈ ਭੈਣਾਂ ਨੇ ਆਮ ਆਦਮੀ ਦਾ ਪੱਲਾ ਫੜ ਕੇ ਨੀਨਾ ਮਿੱਤਲ ਨੂੰ ਮਜ਼ਬੂਤੀ ਦਿੱਤੀ। ਹਲਕਾ ਉਮੀਦਵਾਰ ਨੀਨਾ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜੇ ਹੋਰ ਕਈ ਧਮਾਕੇ ਹੋਣੇ ਬਾਕੀ ਨੇ ਅਤੇ ਇਹ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲ ਜਾਵੇਗਾ। ਇਸ ਮੌਕੇ ‘ਤੇ ਨੀਨਾ ਮਿੱਤਲ ਦੀ ਸਮੁੱਚੀ ਟੀਮ ਸਮੇਤ ਪ੍ਰਵੀਨ ਛਾਬੜਾ, ਦਿਨੇਸ਼ ਮਹਿਤਾ, ਗੁਰਪ੍ਰੀਤ ਸਿੰਘ ਧਮੋਲੀ, ਦੀਪਕ ਸੂਦ, ਮਨੀਸ਼ ਸੂਦ, ਆਸ਼ੂਤੋਸ਼ ਜੋਸ਼ੀ, ਸੀਨੀਅਰ ਆਗੂ ਬੰਤ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਨੇ ਸ਼ਿਰਕਤ ਕੀਤੀ। *Newsline Express*