ਚੰਡੀਗੜ੍ਹ, 15 ਫਰਵਰੀ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ 25 ਫਰਵਰੀ ਤੱਕ ਜਾਰੀ ਰਹਿਣਗੀਆਂ।
1. ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਸੋਸ਼ਲ ਦੂਰੀ ਬਣਾਉਣੀ ਲਾਜ਼ਮੀ
2. ਕਿਸੇ ਵੀ ਪ੍ਰੋਗਰਾਮ ਉੱਤੇ 50 ਫੀਸਦੀ ਨਾਲ ਇੱਕਠ ਹੋ ਸਕਦਾ ਹੈ।
3. ਸਕੂਲ, ਕਾਲਜ, ਯੂਨੀਵਰਸਿਟੀ ਪੂਰਨ ਰੂਪ ਵਿੱਚ ਖੁੱਲ੍ਹੇ ਪਰ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਲਗਾਉਣ ਦਾ ਆਪਸ਼ਨ ਹੋਵੇਗਾ।
4. ਜਿਹੜੇ ਵਿਦਿਆਰਥੀ ਦੀ 15 ਸਾਲ ਤੋਂ ਉਮਰ ਵਧੇਰੇ ਹੈ ਤਾਂ ਪਹਿਲੀ ਡੋਜ਼ ਲੱਗੀ ਹੋਵੇ।
5. ਬਾਰ,ਸਿਨੇਮਾ ਹਾਲ, ਮਾਲ, ਜਿੰਮ, ਰੈਸਟੋਰੈਂਟ, ਸਪੋਰਸ ਕੰਪਲੈਕਸ, ਮਿਊਜ਼ੀਅਮ, ਚਿੜੀਆਘਰ ਆਦਿ 75 ਫੀਸਦੀ ਨਾਲ ਜਾ ਸਕਦੇ ਹਨ ਅਤੇ ਵੈਕਸੀਨ ਲੱਗੀ ਹੋਣੀ ਲਾਜ਼ਮੀ
6. ਏਸੀ ਬੱਸਾਂ ਵਿੱਚ 50 ਫੀਸਦੀ ਨਾਲ ਚੱਲਣਗੀਆਂ
7. ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਮਾਸਕ ਪਹਿਣਨਾ ਲਾਜ਼ਮੀ
8. ਪੰਜਾਬ ਵਿੱਚ ਐਂਟਰੀ ਉਸ ਦੀ ਹੋਵੇਗੀ ਵੈਕਸੀਨ ਅਤੇ ਟੈੱਸਟ ਦੀ ਰਿਪੋਰਟ ਹੋਵੇ।