ਪਟਿਆਲਾ, 18 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਦੇ ਉਮੀਦਵਾਰ ਡਾ. ਬਲਬੀਰ ਵੱਲੋ ਹਲਕਾ ਦਿਹਾਤੀ ਦੇ ਸ਼ਹਿਰੀ ਇਲਾਕਿਆਂ ਵਿੱਖੇ ਰੋਡ ਸ਼ੋਅ ਵਿੱਚ ਬਹੁਗਿਣਤੀ ਵਿੱਚ ਆਮ ਆਦਮੀ ਪਾਰਟੀ ਸਮਰਥਕ ਅਤੇ ਵਲੰਟੀਅਰਸ ਨੇ ਕਾਰਾਂ, ਮੋਟਰਸਾਇਕਲਾਂ ਅਤੇ ਹੋਰ ਵਾਹਨਾਂ ‘ਤੇ ਚੋਣ ਪ੍ਰਚਾਰ ਕੀਤਾ। ਇਹ ਰੋਡ ਸ਼ੋਅ ਐਸ ਐਸ ਟੀ ਨਗਰ ਤੋ ਸੁਰੂ ਹੋ ਕੇ ਅਰਬਨ ਸਟੇਟ,ਡੀ ਐਮ ਡਬਲਯੂ ,ਬਾਜਵਾ ਕਲੋਨੀ ,ਗੁਰੂ ਨਾਨਕ ਨਗਰ, ਗੁਰਬਕਸ਼ ਕਲੋਨੀ,ਬਾਬਾ ਦੀਪ ਸਿੰਘ ਨਗਰ,ਅਜਾਦ ਨਗਰ, ਫੈਕਟਰੀ ਏਰੀਆ, ਤ੍ਰਿਪੜੀ, ਆਨੰਦ ਨਗਰ, ਭਾਦਸੋ ਰੋਡ, ਪ੍ਰੇਮ ਨਗਰ, ਰਣਜੀਤ ਨਗਰ ਹੁੰਦੇ ਹੋਏ ਬਿੰਦਰਾ ਕਲੋਨੀ ਵਿੱਖੇ ਸਮਾਪਤ ਹੋਇਆ। ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਡਾ.ਬਲਬੀਰ ਨੇ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹੁਣ ਪੂਰੀ ਹਵਾ ਹੈ ਅਤੇ ਲੋਕ ਰਵਾਇਤੀ ਪਾਰਟੀਆਂ ਤੋਂ ਭਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੇ ਹਨ ,ਕਿਉਂਕਿ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਕੰਮਾ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਬਦਲਾਵ ਚਾਉਂਦੇ ਹਨ।
previous post