???? 26 ਜੁਲਾਈ ਨੂੰ ਕਿਸਾਨ ਰਾਜਪੁਰਾ ਹਾਈਵੇਅ ਕਰਨਗੇ ਜਾਮ
???? 1 ਅਗਸਤ ਨੂੰ ਸਾੜੇ ਜਾਣਗੇ ਮੋਦੀ ਸਰਕਾਰ ਦੇ ਪੁਤਲੇ
???? 15 ਅਗਸਤ ਨੂੰ ਕੱਢਿਆ ਜਾਵੇਗਾ ਟ੍ਰੈਕਟਰ ਮਾਰਚ
ਸ਼ੰਭੂ, 25 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪਟਿਆਲਾ ਦੀ ਜ਼ਿਲ੍ਹਾ ਕਮੇਟੀ ਦੀ ਵਧਵੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 150 ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸੂਬਾ ਜਨਰਲ ਸੈਕਟਰੀ ਸੁਖਵਿੰਦਰ ਕੌਰ ਜਲਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਮੋਰਚੇ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਗਈਆਂ ਜਿਸ ਵਿੱਚ ਮੋਰਚੇ ਦੇ ਬਿਜਲੀ ਦੇ ਮਾੜੇ ਪ੍ਰਬੰਧਾਂ ਸਬੰਧੀ ਦੱਸਿਆ ਗਿਆ ਕਿ ਪ੍ਰਸਾਸ਼ਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਫੈਸਲਾ ਕੀਤਾ ਗਿਆ ਕਿ 26 ਜੁਲਾਈ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗਗਨ ਚੌਂਕ, ਰਾਜਪੁਰਾ ਵਿੱਖੇ ਸੜਕ ਜਾਮ ਕੀਤੀ ਜਾਵੇਗੀ। 1 ਅਗਸਤ ਨੂੰ ਮੰਗਾਂ ਦੇ ਸਬੰਧ ਵਿੱਚ ਤਹਿਸੀਲਾਂ ਤੇ ਜਿਲ੍ਹਾ ਪੱਧਰਾਂ ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਸ ਤੋਂ ਬਾਅਦ 15 ਅਗਸਤ ਨੂੰ ਟਰੈਕਟਰ ਮਾਰਚ ਕੀਤੇ ਜਾਣਗੇ । ਇਹਨਾਂ ਪ੍ਰੋਗਰਾਮਾਂ ਵਿੱਚ ਜ਼ਿਲ੍ਹਾ ਪਟਿਆਲਾ ਵੱਲੋਂ ਸੈਂਕੜੇ ਕਿਸਾਨ ਸ਼ਮੂਲੀਅਤ ਕਰਨਗੇ। ਇਸ ਲਈ ਬਲਾਕ ਪੱਧਰ ਦੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਆਗੂਆਂ ਨੇ ਬਾਰਡਰ ਖੋਲਣ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ‘ਤੇ ਵਿਚਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸੁਹਿਰਦ ਨਹੀਂ। ਹੁਣ ਵੀ ਕੋਰਟ ਦੇ ਫੈਸਲੇ ਤੇ ਕਮੇਟੀ ਬਣਾ ਕੇ ਖਾਣਾ ਪੂਰਤੀ ਹੀ ਕੀਤੀ ਜਾਵੇਗੀ, ਜਿਵੇਂ ਪਹਿਲੀਆਂ ਕਮੇਟੀਆਂ ਨੇ ਕੀਤੀ ਹੈ। ਸਰਕਾਰ ਕਿਸਾਨਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਬਜਟ ਵਿੱਚ ਕਿਸਾਨੀ ਪ੍ਰਤੀ ਕੋਈ ਫੰਡ ਆਦਿ ਵੀ ਦਿੰਦੀ। ਹਰ ਰੋਜ ਮੋਰਚੇ ‘ਤੇ ਇਕੱਠ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ, ਸੂਬਾ ਪ੍ਰੈੱਸ ਸਕੱਤਰ ਡਾਕਟਰ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ, ਬਲਾਕ ਪ੍ਰਧਾਨ ਵਿਕਰਮਜੀਤ ਸਿੰਘ ਅਰਨੋ ਨੇ ਆਪੋ ਆਪਣੇ ਵਿਚਾਰ ਰੱਖੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ,ਅਜੈਬ ਸਿੰਘ ਨੱਥੂਮਾਜਰਾ, ਜਗਜੀਤ ਸਿੰਘ, ਸੁਰਿਦਰ ਸਿੰਘ ਕਕਰਾਲਾ, ਕਾਕਾ ਸਿੰਘ , ਜਰਨੈਲ ਸਿੰਘ, ਇੰਦਰਮੋਹਨ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਮਨਜੀਤ ਕੌਲੀ, ਯਾਦਵਿੰਦਰ ਸਿੰਘ ਕੂਕਾ, ਪਲਜੀਤ ਸਿੰਘ ਭਾਦਸੋਂ, ਇੰਦਰਜੀਤ ਦਿਓਗੜ੍ਹ ਅਵਤਾਰ ਸਿੰਘ, ਪ੍ਰਗਟ ਸਿੰਘ ਆਦਿ ਸ਼ਾਮਿਲ ਸਨ।
